ਮੱਧ ਪ੍ਰਦੇਸ਼ ’ਚ ਦਿਲ ਦਾ ਦੌਰਾ ਪੈਣ ਕਾਰਨ ਪੋਲਿੰਗ ਅਧਿਕਾਰੀ ਦੀ ਮੌਤ
08:07 AM Apr 19, 2024 IST
ਮਾਂਡਲਾ(ਮੱਧ ਪ੍ਰਦੇਸ਼), 18 ਅਪਰੈਲ
ਮੱਧ ਪ੍ਰਦੇਸ਼ ਦੇ ਮਾਂਡਲਾ ਜ਼ਿਲ੍ਹੇ ’ਚ ਚੋਣ ਡਿਊਟੀ ਕਰ ਰਹੇ ਸਰਕਾਰੀ ਮੁਲਾਜ਼ਮ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉੱਚ ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲੇ ਮੁਲਾਜ਼ਮ ਦੀ ਪਛਾਣ ਮਨੀਰਾਮ ਕਾਂਵਰੇ (40) ਵਜੋਂ ਹੋਈ ਹੈ, ਜੋ ਹਲਕੇ ਦੇ ਬਿਛੀਆ ਖੇਤਰ ਦੇ ਇੱਕ ਕਾਲਜ ਵਿੱਚੋਂ ਚੋਣਾਂ ਸਬੰਧੀ ਕਾਗਜ਼ ਇਕੱਤਰ ਕਰ ਰਿਹਾ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਕਾਂਵਰੇ ਕਬਾਇਲੀ ਮਾਮਲਿਆਂ ਨਾਲ ਸਬੰਧਤ ਵਿਭਾਗ ’ਚ ਕੰਮ ਕਰਦਾ ਸੀ, ਦਿਲ ਦਾ ਦੌਰਾ ਪੈਣ ਤੋਂ ਬਾਅਦ ਉਸ ਨੂੰ ਜ਼ਿਲ੍ਹੇ ਦੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਭੋਪਾਲ ’ਚ ਮੱਧ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਅਨੁਪਮ ਰਾਜਨ ਨੇ ਚੋਣ ਮੁਲਾਜ਼ਮ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੀਡੀਆ ਨੂੰ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੂੰ 15 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ। -ਪੀਟੀਆਈ
Advertisement
Advertisement