ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਸਪਤਾਲ ’ਚ ਸਹੀ ਸਮੇਂ ਇਲਾਜ ਨਾ ਹੋਣ ਕਾਰਨ ਮਰੀਜ਼ ਦੀ ਮੌਤ

07:08 AM Jun 20, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਜੂਨ
ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਤਾਇਨਾਤ ਸਟਾਫ਼ ਦਾ ਅਣਮਨੁੱਖੀ ਵਤੀਰਾ ਇੱਕ ਵਾਰ ਫਿਰ ਸਾਹਮਣੇ ਆਇਆ ਹੈ। ਕਰੰਟ ਲੱਗਣ ਕਾਰਨ ਬੇਸੁੱਧ ਹੋਏ ਮਰੀਜ਼ ਨੂੰ ਇਲਾਜ ਲਈ ਈ-ਰਿਕਸ਼ੇ ’ਚ ਪਾ ਕੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਲਿਆਂਦਾ ਗਿਆ ਪਰ ਇੱਥੋਂ ਉਸ ਨੂੰ ਕਿਸੇ ਨੇ ਸਟਰੈਚਰ ’ਤੇ ਪਾ ਕੇ ਐਮਰਜੈਂਸੀ ਵਾਰਡ ਦੇ ਅੰਦਰ ਲਿਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਤੋਂ ਬਾਅਦ ਮਰੀਜ਼ ਨੂੰ ਹੋਰ ਹਸਪਤਾਲ ਰੈਫਰ ਕੀਤਾ ਗਿਆ ਪਰ ਮਰੀਜ਼ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਡਿਊਟੀ ’ਤੇ ਮੌਜੂਦ ਸਟਾਫ਼ ਨੇ ਮੁਰਦਾਘਰ ਤੋਂ ਸਟਰੈਚਰ ਚੁੱਕ ਕੇ ਲਿਆਉਣ ਦੀ ਗੱਲ ਆਖ ਕੇ ਆਪਣਾ ਪੱਲਾ ਝਾੜ ਲਿਆ।
ਇਸ ਤੋਂ ਬਾਅਦ ਈ-ਰਿਕਸ਼ਾ ਚਾਲਕ ਕੰਵਲਜੀਤ ਸਿੰਘ ਨੇ ਮਰੀਜ਼ ਦੇ ਪਰਿਵਾਰ ਦੀ ਮਦਦ ਕੀਤੀ ਤੇ ਮਰੀਜ਼ ਨੂੰ ਖੁੱਦ ਚੁੱਕ ਕੇ ਐਮਰਜੈਂਸੀ ਵਾਰਡ ਦੇ ਬੈਡ ਤੱਕ ਪਹੁੰਚਾਇਆ। ਇੱਥੇ ਵੀ ਡਾਕਟਰਾਂ ਨੇ ਜਾਂਚ ਦੇ ਨਾਮ ’ਤੇ ਸਿਰਫ਼ ਖਾਨਾਪੂਰਤੀ ਕੀਤੀ ਤੇ ਮਰੀਜ਼ ਦਾ ਲੋੜੀਂਦਾ ਇਲਾਜ ਕਰ ਕੇ ਸਿੱਧਾ ਪੀਜੀਆਈ ਰੈਫ਼ਰ ਕਰ ਦਿੱਤਾ। ਇਸ ਤੋਂ ਬਾਅਦ ਮਰੀਜ਼ ਦੇ ਨਾਲ ਆਏ ਆਟੋ ਚਾਲਕ ਨੇ ਈ-ਰਿਕਸ਼ਾ ਨੂੰ ਐਮਰਜੈਂਸੀ ਵਾਰਡ ’ਚ ਲਿਆਉਂਦਾ ਤੇ ਮਰੀਜ਼ ਨੂੰ ਆਪਣੇ ਈ-ਰਿਕਸ਼ਾ ’ਤੇ ਪਾ ਕੇ ਤੁਰੰਤ ਸੀਐਮਸੀ ਹਸਪਤਾਲ ਲੈ ਗਿਆ ਪਰ ਉਸ ਦੀ ਜਾਨ ਨਹੀਂ ਬਚ ਸਕੀ। ਮ੍ਰਿਤਕ ਦੀ ਪਛਾਣ ਨੂਰਵਾਲਾ ਰੋਡ ਦੀ ਬੈਂਕ ਕਲੋਨੀ ਵਾਸੀ ਅਜੈ ਮਹਿਤਾ ਵਜੋਂ ਹੋਈ ਹੈ। ਉਹ ਮੂਲ ਰੂਪ ’ਚ ਬਿਹਾਰ ਦਾ ਰਹਿਣ ਵਾਲਾ ਸੀ ਤੇ ਰਾਜ ਮਿਸਤਰੀ ਦਾ ਕੰਮ ਕਰਦਾ ਸੀ।

Advertisement

Advertisement