ਖਿੱਚ-ਧੂਹ ਦੌਰਾਨ ਬਿਰਧ ਦੀ ਮੌਤ, ਦਸ ਖ਼ਿਲਾਫ਼ ਕੇਸ
08:47 AM Feb 09, 2024 IST
Advertisement
ਤਰਨ ਤਾਰਨ (ਪੱਤਰ ਪ੍ਰੇਰਕ): ਪਿੰਡ ਚੁਤਾਲਾ ਵਿੱਚ ਝਗੜੇ ਦੌਰਾਨ 75 ਸਾਲਾ ਬਿਰਧ ਔਰਤ ਦੀ ਮੌਤ ਹੋ ਗਈ| ਇਸ ਸਬੰਧੀ ਸਥਾਨਕ ਥਾਣਾ ਸਦਰ ਦੀ ਪੁਲੀਸ ਨੇ 10 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ| ਮੁਲਜ਼ਮਾਂ ’ਚ ਸਾਬਕਾ ਸਰਪੰਚ ਹੀਰਾ ਸਿੰਘ, ਉਸ ਦੇ ਲੜਕੇ ਜੋਬਨ ਸਿੰਘ, ਗੁਰਪ੍ਰੀਤ ਸਿੰਘ, ਦਿਲਬਾਗ ਸਿੰਘ, ਲਖਬੀਰ ਸਿੰਘ, ਸਾਬਕਾ ਪੰਚਾਇਤ ਮੈਂਬਰ ਲਖਵਿੰਦਰ ਸਿੰਘ, ਦਲਜੀਤ ਸਿੰਘ ਤੇ ਜੱਸਾ ਸਿੰਘ ਸਣੇ ਦੋ ਅਣਪਛਾਤੇ ਸ਼ਾਮਲ ਹਨ| ਮ੍ਰਿਤਕਾ ਦੇ ਪੋਤੇ ਗਗਨਦੀਪ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਪਿੰਡ ਦੇ ਹੀ ਲਵਪ੍ਰੀਤ ਸਿੰਘ ਨੇ ਸਰਕਾਰੀ ਸੀਸੀਟੀਵੀ ਨੂੰ ਪੱਥਰ ਮਾਰ ਕੇ ਭੰਨ੍ਹ ਦਿੱਤਾ ਸੀ ਤਾਂ ਉਕਤ ਮੁਲਜ਼ਮ ਦੇਰ ਰਾਤ ਲਵਪ੍ਰੀਤ ਦੀ ਭਾਲ ਕਰਦੇ ਉਸ ਦੇ ਘਰ ਆਏ ਤੇ ਉਸਦੀ ਕੁੱਟਮਾਰ ਕਰਨ ਲੱਗੇ। ਇਸ ਦੌਰਾਨ ਜਦੋਂ ਉਸ ਦੀ ਦਾਦੀ ਬਚਨ ਕੌਰ ਉਸ ਨੂੰ ਛੁਡਵਾਉਣ ਲੱਗੀ ਤਾਂ ਮੁਲਜ਼ਮਾਂ ਨੇ ਉਸ ਨਾਲ ਵੀ ਖਿੱਚਧੂਹ ਕੀਤੀ ਤੇ ਉਹ ਬੇਹੋਸ਼ ਹੋ ਕੇ ਹੇਠਾਂ ਡਿੱਗ ਗਈ
Advertisement
Advertisement
Advertisement