For the best experience, open
https://m.punjabitribuneonline.com
on your mobile browser.
Advertisement

ਸਤਲੁਜ ’ਚ ਡੁੱਬਣ ਕਾਰਨ ਬਜ਼ੁਰਗ ਦੀ ਮੌਤ

07:56 AM Jun 19, 2024 IST
ਸਤਲੁਜ ’ਚ ਡੁੱਬਣ ਕਾਰਨ ਬਜ਼ੁਰਗ ਦੀ ਮੌਤ
Advertisement

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 18 ਜੂਨ
ਪਿੰਡ ਦੌਲਤਪੁਰ (ਮੰਡ ਝੜੌਦੀ) ਨੇੜੇ ਵਗਦੇ ਸਤਲੁਜ ਦਰਿਆ ਵਿਚ ਅੱਜ ਬਜ਼ੁਰਗ ਕੁਲਦੀਪ ਸਿੰਘ ਖਾਲਸਾ (65) ਦੀ ਪਾਣੀ ’ਚ ਡੁੱਬਣ ਕਾਰਨ ਮੌਤ ਹੋ ਗਈ। ਪਿੰਡ ਦੌਲਤਪੁਰ ਵਿਖੇ ਧਾਰਮਿਕ ਸਥਾਨ ’ਤੇ ਮੇਲਾ ਲੱਗਿਆ ਸੀ ਜਿਸ ਸਬੰਧੀ ਦਰਿਆ ਵਿਚ ਬੇੜਾ ਤਾਰਨ ਦੀ ਰਸਮ ਕਰਨ ਲਈ ਸਮੁੱਚਾ ਪਿੰਡ ਸਤਲੁਜ ਦਰਿਆ ਵਿਚ ਮੱਥਾ ਟੇਕਣ ਗਿਆ ਸੀ। ਸਤਲੁਜ ਦਰਿਆ ਵਿਚ ਸ਼ਰਧਾਪੂਰਵਕ ਬੇੜਾ ਤਾਰਨ ਲਈ ਪਿੰਡ ਦੇ ਹੀ ਵਿਅਕਤੀ ਜਦੋਂ ਪਾਣੀ ਵਿੱਚ ਉਤਰੇ ਤਾਂ ਕੁਲਦੀਪ ਸਿੰਘ ਖਾਲਸਾ ਦਾ ਅਚਾਨਕ ਪੈਰ ਫਿਸਲਣ ਨਾਲ ਉਹ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਿਆ। ਪਿੰਡ ਦੇ ਨੌਜਵਾਨਾਂ ਨੇ ਉਸ ਨੂੰ ਬਚਾਉਣ ਲਈ ਦਰਿਆ ਵਿਚ ਛਾਲਾਂ ਮਾਰ ਦਿੱਤੀਆਂ ਪਰ ਕੁਲਦੀਪ ਦੀ ਜਾਨ ਨਾ ਬਚ ਸਕੀ।

Advertisement

Advertisement
Advertisement
Author Image

joginder kumar

View all posts

Advertisement