ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੀਟ ਟੌਪਰ ਰੈਜ਼ੀਡੈਂਟ ਡਾਕਟਰ ਦੀ ਮੌਤ

10:30 AM Sep 16, 2024 IST

ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 15 ਸਤੰਬਰ
ਨੀਟ ਵਿੱਚੋਂ ਆਲ ਇੰਡੀਆ ਟੌਪਰ ਕਰਨ ਤੋਂ ਬਾਅਦ ਹੁਣ ਮੌਲਾਨਾ ਆਜ਼ਾਦ ਮੈਡੀਕਲ ਇੰਸਟੀਚਿਊਟ ਦਿੱਲੀ ਵਿੱਚ 2023 ਬੈਚ ਵਿੱਚ ਐੱਮਡੀ ਕਰ ਰਹੇ ਮੁਕਤਸਰ ਦੇ ਰਹਿਣ ਵਾਲੇ ਡਾਕਟਰ ਨਵਦੀਪ ਸਿੰਘ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਹੈ। ਡਾਕਟਰ ਨਵਦੀਪ ਸਿੰਘ ਨੇ ਜਿਸ ਵੇਲੇ ਨੀਟ ਦੀ ਸਿੱਖਿਆ ਵਿੱਚੋਂ ਆਲ ਇੰਡੀਆ ਟੌਪ ਕੀਤਾ ਸੀ ਤਾਂ ਇੱਕ ਨਿੱਜੀ ਇੰਸਟੀਚਿਊਟ ਵੱਲੋਂ ਕਰੀਬ 32 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਸੀ। ਐੱਮਬੀਬੀਐੱਸ ਦੀ ਪੜ੍ਹਾਈ ਕਰਕੇ ਹੁਣ ਦਿੱਲੀ ਵਿੱਚ ਰੈਡਆਲੋਜਿਸਟ ਦੀ ਐੱਮਡੀ ਕਰ ਰਹੇ ਸਨ। ਉਨ੍ਹਾਂ ਦੇ ਪਿਤਾ ਗੋਪਾਲ ਸਿੰਘ ਵੱਲੋਂ ਸੋਸ਼ਲ ਮੀਡੀਆ ’ਤੇ ਪਾਏ ਸਨੇਹੇ ਅਨੁਸਾਰ ਡਾਕਟਰ ਨਵਦੀਪ ਸਿੰਘ ਦਾ ਅੰਤਿਮ ਸਸਕਾਰ ਭਲਕੇ 9 ਵਜੇ ਸ਼ਾਂਤੀ ਭਵਨ ਮੁਕਤਸਰ ਵਿੱਚ ਕੀਤਾ ਜਾਵੇਗਾ। ਡਾਕਟਰ ਨਵਦੀਪ ਸਿੰਘ ਦੀ ਮੌਤ ਨਾਲ ਇਲਾਕੇ ਵਿੱਚ ਦੁੱਖ ਦੀ ਲਹਿਰ ਦੌੜ ਹੈ।

Advertisement

Advertisement