ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੋਣ ਡਿਊਟੀ ’ਤੇ ਤਾਇਨਾਤ ਨਾਗਾਲੈਂਡ ਦੇ ਕਾਂਸਟੇਬਲ ਦੀ ਮੌਤ

07:27 AM May 25, 2024 IST

ਪਟਿਆਲਾ (ਸਰਬਜੀਤ ਸਿੰਘ ਭੰਗੂ):

Advertisement

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਟਿਆਲਾ ਵਿੱਚ ਤਾਇਨਾਤ ਆਈਆਰਬੀ (ਇੰਡੀਅਨ ਰਿਜ਼ਰਵ ਬਟਾਲੀਅਨ) ਨਾਗਾਲੈਂਡ ਦੇ ਕਾਂਸਟੇਬਲ ਦੀ ਛੱਤ ਤੋਂ ਡਿੱਗਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਜਗਨਸਾਂਸਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਇੱਥੇ ਤਾਇਨਾਤ ਕੀਤੇ ਗਏ ਨਾਗਾਲੈਂਡ ਦੇ ਪੁਲੀਸ ਮੁਲਾਜ਼ਮਾਂ ਨੂੰ ਇੱਥੋਂ ਨੇੜੇ ਸਥਿਤ ਪਿੰਡ ਸਿੱਧੂਵਾਲ ਦੇ ਸਕੂਲ ’ਚ ਠਹਿਰਾਇਆ ਗਿਆ ਹੈ। ਰਾਤ ਨੂੰ ਜਦੋਂ ਕੁਝ ਪੁਲੀਸ ਮੁਲਾਜ਼ਮ ਇਸ ਸਕੂਲ ਦੀ ਛੱਤ ’ਤੇ ਸੁੱਤੇ ਪਏ ਸਨ ਤਾਂ ਇਨ੍ਹਾਂ ਵਿੱਚੋਂ ਜਗਨਸਾਂਸਾ ਨਾਮ ਦਾ ਇਹ ਸਿਪਾਹੀ ਸਕੂਲ ਦੀ ਛੱਤ ਤੋਂ ਹੇਠਾਂ ਡਿੱਗ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਨੂੰ ਭਾਵੇਂ ਤੁਰੰਤ ਹੀ ਰਜਿੰਦਰਾ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਲਾਸ਼ ਹਸਪਤਾਲ ਵਿਚਲੇ ਮੁਰਦਾਘਰ ਵਿੱਚ ਰਖਵਾਈ ਗਈ ਹੈ। ਇਸ ਸਬੰਧੀ ਥਾਣਾ ਬਖਸ਼ੀਵਾਲਾ ਦੇ ਐੱਸਐੱਚਓ ਦਾ ਕਹਿਣਾ ਸੀ ਕਿ ਉਹ ਜਦੋਂ ਰਾਤ ਨੂੰ ਸੁੱਤਾ ਉੱਠਿਆ ਤਾਂ ਪਤਾ ਨਾ ਲੱਗਣ ਕਾਰਨ ਛੱਤ ਤੋਂ ਡਿੱਗ ਗਿਆ। ਇਸ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੁਨੇਹਾ ਦੇ ਦਿੱਤਾ ਗਿਆ ਹੈ।

Advertisement
Advertisement
Advertisement