For the best experience, open
https://m.punjabitribuneonline.com
on your mobile browser.
Advertisement

ਬਿਜਲੀ ਦੀਆਂ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਮਿਸਤਰੀ ਦੀ ਮੌਤ

06:45 AM Apr 22, 2024 IST
ਬਿਜਲੀ ਦੀਆਂ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਮਿਸਤਰੀ ਦੀ ਮੌਤ
Advertisement

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 21 ਅਪਰੈਲ
ਅੰਬਾਲਾ ਕੈਂਟ ਦੀ ਡਿਫੈਂਸ ਕਾਲੋਨੀ ਦੇ ਸੈਕਟਰ-ਬੀ ਵਿਚ ਹਾਈ ਵੋਲਟਜ਼ ਤਾਰ ਦੀ ਲਪੇਟ ਵਿਚ ਆਉਣ ਕਾਰਨ ਰਾਜ ਮਿਸਤਰੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਿਸ਼ੋਰੀ ਪਾਸਵਾਨ (45) ਵਾਸੀ ਪਿੰਡ ਬੋਹ ਵਜੋਂ ਹੋਈ ਹੈ। ਕਿਸ਼ੋਰੀ ਦੋ ਬੱਚੀਆਂ ਦਾ ਪਿਤਾ ਸੀ। ਕਿਸ਼ੋਰੀ ਪਾਸਵਾਨ ਆਪਣੇ ਸਾਥੀਆਂ ਨਾਲ ਡਿਫੈਂਸ ਕਲੋਨੀ ਵਿੱਚ ਨਿਰਮਾਣ ਅਧੀਨ ਮਕਾਨ ’ਚ ਪਲਸਤਰ ਕਰ ਰਿਹਾ ਸੀ ਕਿ ਅਚਾਨਕ ਉੱਪਰੋਂ ਲੰਘ ਰਹੀ ਹਾਈ ਟੈਨਸ਼ਨ ਤਾਰ ਦੀ ਲਪੇਟ ਵਿੱਚ ਆ ਗਿਆ। ਉਸ ਦੇ ਹੱਥ ਅਤੇ ਪੈਰ ਬੁਰੀ ਤਰ੍ਹਾਂ ਝੁਲਸ ਗਏ। ਮਕਾਨ ਮਾਲਕ ਸਚਿਨ ਕਟਾਰੀਆ ਨੇ ਦੱਸਿਆ ਕਿ ਬੁਰੀ ਤਰ੍ਹਾਂ ਝੁਲਸੇ ਮਿਸਤਰੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੰਜੋਖਰਾ ਪੁਲੀਸ ਨੇ ਲਾਸ਼ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾ ਦਿੱਤੀ ਹੈ।

Advertisement

Advertisement
Author Image

Advertisement
Advertisement
×