ਕਰੰਟ ਲੱਗਣ ਕਾਰਨ ਮਜ਼ਦੂਰ ਦੀ ਮੌਤ
07:23 AM Aug 11, 2024 IST
Advertisement
ਟੋਹਾਣਾ: ਪਲਾਸਟਿਕ ਦਾਨਾ ਕਾਰਖਾਨੇ ਅੰਦਰ ਮਜ਼ਦੂਰ ਸਤਬੀਰ ਸਿੰਘ ਨੂੰ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਮਜ਼ਦੂਰ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿੱਚ ਹੰਗਾਮਾ ਕੀਤਾ। ਮ੍ਰਿਤਕ ਮਜ਼ਦੂਰ ਦੀ ਵਿਧਵਾ ਤੇ ਛੋਟੇ-ਛੋਟੇ ਤਿੰਨ ਬੱਚਿਆਂ ਦੇ ਖਰਚੇ ਲਈ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਮਜ਼ਦੂਰ ਦੋਸ਼ ਲਾ ਰਹੇ ਹਨ ਕਿ ਪਲਾਸਟਿਕ ਦਾਨਾ ਕਾਰਖਾਨੇ ਦੀ ਆਰਜ਼ੀ ਫਿਟਿੰਗ ਦੀਆਂ ਲੀਕ ਕਰਦੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਤੇ ਮਜ਼ਦੂਰਾਂ ਦੀ ਮੌਤ ਹੋਈ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਪੋਸਟਮਾਰਟਮ ਤੋਂ ਬਾਅਦ ਮਜ਼ਦੂਰ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। -ਪੱਤਰ ਪ੍ਰੇਰਕ
Advertisement
Advertisement
Advertisement