For the best experience, open
https://m.punjabitribuneonline.com
on your mobile browser.
Advertisement

ਜ਼ਹਿਰੀਲੀ ਦਵਾਈ ਪੀਣ ਕਾਰਨ ਮਜ਼ਦੂਰ ਦੀ ਮੌਤ

07:28 AM Aug 01, 2024 IST
ਜ਼ਹਿਰੀਲੀ ਦਵਾਈ ਪੀਣ ਕਾਰਨ ਮਜ਼ਦੂਰ ਦੀ ਮੌਤ
ਪਿੰਡ ਦੀਦਾਰਗੜ੍ਹ ਵਿੱਚ ਜਾਣਕਾਰੀ ਦਿੰਦੀ ਹੋਈ ਮ੍ਰਿਤਕ ਬੂਟਾ ਸਿੰਘ ਦੀ ਪਤਨੀ ਬਲਵੰਤ ਕੌਰ।
Advertisement

ਬੀਰਬਲ ਰਿਸ਼ੀ
ਸ਼ੇਰਪੁਰ, 31 ਜੁਲਾਈ
ਇੱਥੋਂ ਦੇ ਪਿੰਡ ਦੀਦਾਰਗੜ੍ਹ ਦੇ ਨੌਜਵਾਨ ਮਜ਼ਦੂਰ ਬੂਟਾ ਸਿੰਘ ਦੀ ਜ਼ਹਿਰੀਲੀ ਦਵਾਈ ਪੀਣ ਕਾਰਨ ਮੌਤ ਹੋ ਗਈ। ਇਸ ਮੌਤ ਨਾਲ ਕੈਂਸਰ ਪੀੜਤ ਉਸ ਦੀ ਪਤਨੀ ਅਤੇ ਦੋ ਬੱਚਿਆਂ ਦਾ ਇੱਕੋ-ਇੱਕ ਸਹਾਰਾ ਖੁੱਸਣ ਕਰਕੇ ਪਰਿਵਾਰ ਨੂੰ ਦੋ ਵਕਤ ਦੀ ਰੋਟੀ ਦੇ ਲਾਲੇ ਪੈ ਗਏ ਹਨ। ਕੱਚੇ ਘਰ ਵਿੱਚ ਅਤਿ ਦੀ ਗਰੀਬੀ ਵਿੱਚ ਜਿੰਦਗੀ ਬਸਰ ਕਰ ਰਹੀ ਕੈਂਸਰ ਪੀੜਤ ਬਲਵੰਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 12 ਸਾਲ ਪਹਿਲਾਂ ਬੂਟਾ ਸਿੰਘ ਦੀਦਾਰਗੜ੍ਹ ਨਾਲ ਹੋਇਆ ਸੀ। ਇਸ ਮਗਰੋਂ ਉਨ੍ਹਾਂ ਕੋਲ ਤਿੰਨ ਲੜਕੇ ਹੋਏ, ਜਿਨ੍ਹਾਂ ’ਚੋਂ ਪਹਿਲੇ ਪੁੱਤਰ ਪ੍ਰਭਜੋਤ ਸਿੰਘ (11) ਨੂੰ ਛੱਡ ਕੇ ਦੂਜੇ ਪੁੱਤਰ ਗੁਰਫਤਿਹ ਸਿੰਘ (6) ਸਾਲ ਦੀ ਪਹਿਲਾਂ ਹੀ ਕੈਂਸਰ ਕਾਰਨ ਮੌਤ ਹੋ ਚੁੱਕੀ ਹੈ, ਜਦੋਂ ਕਿ ਤੀਜਾ 4 ਸਾਲ ਦਾ ਬੱਚਾ ਹੈ ਕੈਂਸਰ ਨਾਲ ਜੰਗ ਲੜ ਰਿਹਾ ਹੈ। ਬੂਟਾ ਸਿੰਘ ਦੀ ਪਤਨੀ ਅਨੁਸਾਰ ਉਸ ਦਾ ਪਤੀ ਘਰ ਦੇ ਹਾਲਾਤ ਕਾਰਨ ਮਾਨਸਿਕ ਪ੍ਰੇਸ਼ਾਨੀ ਵਿੱਚ ਸੀ। ਪੁਲੀਸ ਕੋਲ ਲਿਖਵਾਏ ਬਿਆਨਾਂ ਵਿੱਚ ਉਸ ਨੇ ਦੱਸਿਆ ਕਿ ਉਸ ਦਾ ਪਤੀ ਕੁਝ ਦਿਨ ਪਹਿਲਾਂ ਕਣਕ ਵਿੱਚ ਪਾਉਣ ਲਈ ਦਵਾਈ ਲੈ ਕੇ ਆਇਆ ਸੀ ਜੋ ਉਸ (ਬਲਵੰਤ ਕੌਰ) ਨੇ ਗਲਾਸ ਵਿੱਚ ਰੱਖ ਦਿੱਤੀ ਸੀ ਪਰ ਉਸ ਦਾ ਪਤੀ ਬਿਨਾਂ ਗਲਾਸ ਸਾਫ਼ ਕੀਤੇ ਗਲਤੀ ਨਾਲ ਉਸ ਵਿੱਚ ਪਾਣੀ ਪੀ ਗਿਆ। ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਦੌਰਾਨ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਗਰੀਬੀ ਪਰਿਵਾਰ ਦੀ ਮਦਦ ਕਰਦਿਆਂ ਬਲਵੰਤ ਕੌਰ ਨੂੰ ਨੌਕਰੀ ਦਿੱਤੀ ਜਾਵੇ, ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ ਅਤੇ ਵਿਧਵਾ ਤੇ ਨਿਆਸਰੇ ਬੱਚਿਆਂ ਨੂੰ ਪੈਨਸ਼ਨ ਲਗਾਈ ਜਾਵੇ। ਮੁੱਖ ਮੰਤਰੀ ਦਫ਼ਤਰ ਵੱਲੋਂ ਲੋੜਵੰਦਾਂ ਲਈ ਬਣਾਏ ਜਾ ਰਹੇ ਘਰਾਂ ਦੇ ਘੇਰੇ ਵਿੱਚ ਲਿਆ ਕੇ ਇਸ ਪਰਿਵਾਰ ਨੂੰ ਘਰ ਬਣਾ ਕੇ ਦਿੱਤਾ ਜਾਵੇ।

Advertisement
Advertisement
Author Image

Advertisement