For the best experience, open
https://m.punjabitribuneonline.com
on your mobile browser.
Advertisement

ਰੰਗਮੰਚ ਨਾਲ ਜੁੜੀ ਕ੍ਰਿਸ਼ਨਾ ਧਾਰੀਵਾਲ ਦਾ ਦੇਹਾਂਤ

06:35 AM Aug 12, 2024 IST
ਰੰਗਮੰਚ ਨਾਲ ਜੁੜੀ ਕ੍ਰਿਸ਼ਨਾ ਧਾਰੀਵਾਲ ਦਾ ਦੇਹਾਂਤ
ਕ੍ਰਿਸ਼ਨਾ ਧਾਰੀਵਾਲ
Advertisement

ਪੰਚਕੂਲਾ: ਰੰਗਮੰਚ ਨਾਲ ਤਿੰਨ ਦਹਾਕਿਆਂ ਤੋਂ ਜੁੜੀ ਕ੍ਰਿਸ਼ਨਾ ਧਾਰੀਵਾਲ ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਉਹ ਕਈ ਦਿਨਾਂ ਤੋਂ ਪੀਜੀਆਈ ਚੰਡੀਗੜ੍ਹ ਜ਼ੇਰੇ ਇਲਾਜ ਸਨ। ਉਹ 30 ਸਾਲਾਂ ਤੋਂ ਨਾਟਕ ਨਿਰਦੇਸ਼ਕ ਤੇ ਫਿਲਮ ਕਲਾਕਾਰ ਆਪਣੇ ਪਤੀ ਸੋਹਣ ਧਾਰੀਵਾਲ ਨਾਲ ਮਿਲ ਕੇ ਪ੍ਰਬੰਧਕੀ ਜ਼ਿੰਮੇਵਾਰੀਆਂ ਨਿਭਾਉਂਦੀ ਰਹੀ। ਉਹ 73 ਵਰ੍ਹਿਆਂ ਦੇ ਸਨ। ਅੱਜ ਕ੍ਰਿਸ਼ਨਾ ਧਾਰੀਵਾਲ ਦਾ ਸਸਕਾਰ ਮੰਡੀ ਗੋਬਿੰਦਗੜ੍ਹ ਵਿੱਚ ਕੀਤਾ ਗਿਆ। ਇਸ ਦੌਰਾਨ ਰਿਸ਼ਤੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਰੰਗਮੰਚ ਨਾਲ ਜੁੜੇ ਕਲਾਕਾਰ ਤੇ ਬੁੱਧੀਜੀਵੀ ਪਹੁੰਚੇ ਸਨ। ਸਮਾਜ ਭਲਾਈ ਸੰਸਥਾਵਾਂ ਤੇ ਰੰਗਮੰਚ ਨਾਲ ਜੁੜੀਆਂ ਸੰਸਥਾਵਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement