For the best experience, open
https://m.punjabitribuneonline.com
on your mobile browser.
Advertisement

ਪਾਣੀ ’ਚ ਡੁੱਬਣ ਕਾਰਨ ਪਿਉ-ਪੁੱਤ ਦੀ ਮੌਤ

06:37 AM Apr 02, 2024 IST
ਪਾਣੀ ’ਚ ਡੁੱਬਣ ਕਾਰਨ ਪਿਉ ਪੁੱਤ ਦੀ ਮੌਤ
Advertisement

ਸਿਡਨੀ (ਗੁਰਚਰਨ ਸਿੰਘ ਕਾਹਲੋਂ): ਗੋਲਡ ਕੋਸਟ ਸ਼ਹਿਰ ਵਿੱਚ ਬਹੁਮੰਜ਼ਲਾ ਹੋਟਲ ਦੀ ਛੱਤ ’ਤੇ ਬਣੇ ਸਵਿਮਿੰਗ ਪੂਲ ਨੇੜੇ ਖੇਡ ਰਹੀ ਦੋ ਸਾਲਾ ਬੱਚੀ ਨੂੰ ਬਚਾਉਣ ਲਈ ਪੂਲ ’ਚ ਉੱਤਰੇ ਪਿਓ-ਪੁੱਤ ਦੀ ਮੌਤ ਹੋ ਗਈ। ਬੱਚੀ ਪੈਰ ਤਿਲਕਣ ਕਾਰਨ ਪੂਲ ਵਿੱਚ ਡਿੱਗ ਗਈ। ਉਸ ਨੂੰ ਬਚਾਉਣ ਲਈ ਉਸ ਦੇ ਮਾਤਾ-ਪਿਤਾ ਤੇ ਦਾਦੇ ਨੇ ਪੂਲ ਵਿੱਚ ਛਾਲ ਮਾਰ ਦਿੱਤੀ। ਪਿਤਾ ਧਰਮਵੀਰ ਸਿੰਘ ਰੰਧਾਵਾ (38) ਤੇ ਦਾਦਾ ਗੁਰਜਿੰਦਰ ਸਿੰਘ (65) ਨੂੰ ਤੈਰਨਾ ਨਾ ਆਉਂਦਾ ਹੋਣ ਕਾਰਨ ਉਨ੍ਹਾਂ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ।

Advertisement

Advertisement
Author Image

joginder kumar

View all posts

Advertisement
Advertisement
×