For the best experience, open
https://m.punjabitribuneonline.com
on your mobile browser.
Advertisement

ਖਨੌਰੀ ਬਾਰਡਰ ’ਤੇ ਧਰਨੇ ਵਿੱਚ ਸ਼ਾਮਲ ਕਿਸਾਨ ਆਗੂ ਦੀ ਮੌਤ

08:42 AM Apr 06, 2024 IST
ਖਨੌਰੀ ਬਾਰਡਰ ’ਤੇ ਧਰਨੇ ਵਿੱਚ ਸ਼ਾਮਲ ਕਿਸਾਨ ਆਗੂ ਦੀ ਮੌਤ
Advertisement

ਪੱਤਰ ਪ੍ਰੇਰਕ
ਲਹਿਰਾਗਾਗਾ, 5 ਅਪਰੈਲ
ਪਿੰਡ ਭੁਟਾਲ ਕਲਾਂ ਵਿੱਚ ਬੀਕੇਯੂ ਏਕਤਾ ਸਿੱਧੂਪੁਰ ਦੇ ਆਗੂ ਕਾਕਾ ਸਿੰਘ ਦੀ ਇਲਾਜ ਮਗਰੋਂ ਘਰ ਪਰਤਣ ’ਤੇ ਮੌਤ ਹੋ ਗਈ। ਕਿਸਾਨ ਆਗੂ ਖਨੌਰੀ ਬਾਰਡਰ ’ਤੇ ਧਰਨੇ ਵਿੱਚ ਸ਼ਾਮਲ ਸੀ। ਕਿਸਾਨ ਆਗੂ ਰਾਮਫਲ ਜਲੂਰ ਨੇ ਦੱਸਿਆ ਕਿ ਕਿਸਾਨ ਆਗੂ ਕਾਕਾ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਭੁਟਾਲ ਕਲਾਂ 13 ਫਰਵਰੀ ਨੂੰ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਲਈ ਖਨੌਰੀ ਬਾਰਡਰ ’ਤੇ ਗਿਆ ਸੀ ਤਾਂ ਉਸ ਦੀ 21 ਫਰਵਰੀ ਨੂੰ ਗੋਲੀਆਂ ਦੇ ਧੂੰਏਂ ਕਾਰਨ ਸਿਹਤ ਖ਼ਰਾਬ ਹੋ ਗਈ। ਉਸ ਨੂੰ ਪਹਿਲਾਂ ਖਨੌਰੀ ਦੇ ਹਸਪਤਾਲ ਲਿਆਂਦਾ ਗਿਆ, ਮਗਰੋਂ 24 ਮਾਰਚ ਨੂੰ ਟੋਹਾਣਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉਸ ਨੂੰ ਚਾਰ ਅਪਰੈਲ ਨੂੰ ਛੁੱਟੀ ਮਿਲ ਗਈ ਸੀ। ਅੱਜ ਸਵੇਰੇ ਉਸ ਦੀ ਮੌਤ ਹੋ ਗਈ।

Advertisement

Advertisement
Author Image

sukhwinder singh

View all posts

Advertisement
Advertisement
×