For the best experience, open
https://m.punjabitribuneonline.com
on your mobile browser.
Advertisement

ਮੁਲਾਜ਼ਮ ਦੀ ਮੌਤ: ਠੇਕਾ ਕੰਪਨੀ ਪਰਿਵਾਰ ਨੂੰ 10 ਲੱਖ ਰੁਪਏ ਦੀ ਗਰਾਂਟ ਦੇਣ ਲਈ ਸਹਿਮਤ

10:02 AM May 08, 2024 IST
ਮੁਲਾਜ਼ਮ ਦੀ ਮੌਤ  ਠੇਕਾ ਕੰਪਨੀ ਪਰਿਵਾਰ ਨੂੰ 10 ਲੱਖ ਰੁਪਏ ਦੀ ਗਰਾਂਟ ਦੇਣ ਲਈ ਸਹਿਮਤ
Advertisement

ਪੱਤਰ ਪ੍ਰੇਰਕ
ਫ਼ਤਹਿਗੜ੍ਹ ਪੰਜਤੂਰ, 7 ਮਈ
ਪੀਐੱਸਪੀਸੀਐੱਲ ਦੇ ਸਥਾਨਕ ਉਪ ਮੰਡਲ ਦਫ਼ਤਰ ਵਿੱਚ ਠੇਕਾ ਆਧਾਰ ’ਤੇ ਕੰਮ ਕਰਦੇ ਸਤਨਾਮ ਸਿੰਘ ਦੀ ਖੰਭੇ ਤੋਂ ਡਿੱਗ ਕੇ ਹੋਈ ਮੌਤ ਸਬੰਧੀ ਮਾਮਲੇ ਵਿੱਚ ਵੀਯਨ ਪਲੱਸ ਪ੍ਰਾਈਵੇਟ ਲਿਮਟਿਡ ਕੰਪਨੀ ਨੇ ਮੁਲਾਜ਼ਮ ਦੇ ਪਰਿਵਾਰ ਨੂੰ 10 ਲੱਖ ਰੁਪਏ ਐਕਸ ਗਰੇਸ਼ੀਆ ਗਰਾਂਟ ਦੇਣ ਦੀ ਹਾਮੀ ਭਰੀ ਹੈ। ਮੁਲਾਜ਼ਮ ਸਤਨਾਮ ਸਿੰਘ ਪਿੰਡ ਕੜਾਹੇ ਵਾਲਾ ਦੇ ਜਲਘਰ ਦੀ ਸਪਲਾਈ ਠੀਕ ਕਰਦਿਆਂ ਖੰਭੇ ਤੋਂ ਡਿੱਗ ਗਿਆ ਸੀ ਅਤੇ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਉਸਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਮਾਮਲਾ ਥਾਣਾ ਫ਼ਤਹਿਗੜ੍ਹ ਪੰਜਤੂਰ ਪੁੱਜ ਗਿਆ ਸੀ। ਪਰਿਵਾਰ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਮੁਆਵਜ਼ਾ ਰਾਸ਼ੀ ਅਤੇ ਕੰਪਨੀ ਤੋਂ ਹੋਰ ਲਾਭ ਲੈਣ ਲਈ ਅੜ ਗਏ। ਮਾਮਲਾ ਵਿਗੜਨ ਤੋਂ ਬਾਅਦ ਕੰਪਨੀ ਨੇ ਸਰਕਲ ਸੁਪਰਵਾਈਜ਼ਰ ਵਿਜੇ ਕੁਮਾਰ ਨੂੰ ਗੱਲਬਾਤ ਲਈ ਭੇਜਿਆ ਗਿਆ। ਕੱਲ੍ਹ ਅਤੇ ਅੱਜ ਦੀ ਗੱਲਬਾਤ ਤੋਂ ਬਾਅਦ ਸਮਝੌਤਾ ਸਿਰੇ ਚੜ੍ਹ ਗਿਆ। ਕੰਪਨੀ ਦੇ ਅਪ੍ਰੇਸ਼ਨ ਮੈਨੇਜਰ ਗੁਰਦੀਪ ਸਿੰਘ ਨੇ ਇਸ ਸਮਝੌਤੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕਾਗਜ਼ ਪੱਤਰ ਪੂਰੇ ਹੋਣ ਤੋਂ ਬਾਅਦ ਇੱਕ ਹਫਤੇ ਵਿੱਚ ਪਰਿਵਾਰ ਨੂੰ 10 ਲੱਖ ਰੁਪਏ ਦੀ ਐਕਸਗਰੇਸ਼ੀਆ ਗਰਾਂਟ ਦੇ ਦਿੱਤੀ ਜਾਵੇਗੀ ਅਤੇ ਕੰਪਨੀ ਵੱਲੋਂ ਕਰਵਾਏ 5 ਲੱਖ ਰੁਪਏ ਦੀ ਬੀਮਾ ਰਾਸ਼ੀ ਵੀ ਪਰਿਵਾਰ ਨੂੰ ਮਿਲੇਗੀ। ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।

Advertisement

Advertisement
Author Image

joginder kumar

View all posts

Advertisement
Advertisement
×