ਕਾਮਰੇਡ ਗੁਰਦੀਪ ਸਿੰਘ ਕਲੀਜਪੁਰ ਦਾ ਦੇਹਾਂਤ
08:40 AM Jul 25, 2024 IST
ਪੱਤਰ ਪ੍ਰੇਰਕ
ਦੀਨਾਨਗਰ, 24 ਜੁਲਾਈ
ਸੀਪੀਆਈ ਬਲਾਕ ਦੀਨਾਨਗਰ ਦੇ ਮੀਤ ਸਕੱਤਰ ਅਤੇ ਪੰਜਾਬ ਕਿਸਾਨ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਕਾਮਰੇਡ ਗੁਰਦੀਪ ਸਿੰਘ ਕਲੀਜਪੁਰ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣਾ ਕਾਰਨ ਦੇਹਾਂਤ ਹੋ ਗਿਆ। ਬਾਅਦ ਦੁਪਹਿਰ ਪਿੰਡ ਕਲੀਜਪੁਰ ਦੇ ਸ਼ਮਸ਼ਾਨਘਾਟ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਕਮਿਊਨਿਸਟ ਆਗੂ ਸੁਭਾਸ਼ ਕੈਰੇ, ਬਲਬੀਰ ਸਿੰਘ ਕੱਤੋਵਾਲ, ਸੁਖਦੇਵ ਸਿੰਘ ਕਾਹਲੋਂ, ਬਲਵਿੰਦਰ ਸਿੰਘ ਉਦੀਪੁਰ ਅਤੇ ਜਸਬੀਰ ਸਿੰਘ ਕੱਤੋਵਾਲ ਹਾਜ਼ਰ ਸਨ। ਸੁਭਾਸ਼ ਕੈਰੇ ਅਤੇ ਬਲਬੀਰ ਸਿੰਘ ਕੱਤੋਵਾਲ ਨੇ ਕਿਹਾ ਕਿ ਕਾਮਰੇਡ ਗੁਰਦੀਪ ਸਿੰਘ ਦੇ ਚਲੇ ਜਾਣ ਕਮਿਊਨਿਸਟ ਪਾਰਟੀ ਅਤੇ ਕਿਸਾਨ ਜਥੇਬੰਦੀ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।
Advertisement
Advertisement