ਬੈਂਕ ਮੈਨੇਜਰ ਦੀ ਮੌਤ: ਛੇ ਡਾਕਟਰਾਂ ਸਣੇ ਅੱਠ ਖ਼ਿਲਾਫ਼ ਕੇਸ ਦਰਜ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ
ਪਿੰਡ ਭੁੱਲਰ ਨੇੜੇ ਸਰਹਿੰਦ ਫੀਡਰ ਨਹਿਰ ’ਚੋਂ ਕੱਲ੍ਹ ਸ਼ਾਮ ਇੱਥੋਂ ਦੇ ਬੈਂਕ ਮੈੈਨੇਜਰ ਦੀ ਲਾਸ਼ ਮਿਲਣ ਮਗਰੋਂ ਪੁਲੀਸ ਨੇ ਪੀੜਤ ਪਰਿਵਾਰ ਦੇ ਬਿਆਨਾਂ ’ਤੇ ਡਾ. ਸੰਦੀਪ ਸਿੰਘ ਸੰਧੂ, ਡਾ. ਗੁਰਰਾਜ ਸਿੰਘ, ਡਾ. ਮਨਿੰਦਰ ਸਿੰਘ ਸੰਧੂ, ਡਾ. ਗੁਰਪ੍ਰੀਤ ਸਿੰਘ ਬਰਾੜ, ਡਾ. ਮਹੇਸ਼ ਇੰਦਰ ਸਿੰਘ, ਡਾ. ਉਪਮਿੰਦਰ ਸਿੰਘ ਵਿਰਕ, ਕਾਕਾ ਸੰਧੂ ਤੇ ਰਿੰਕੂ ਬਾਵਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਬਰਾੜ ਨੇ ਪੁਲੀਸ ਨੂੰ ਦੱਸਿਆ ਕਿ ਕਾਕੂ ਸੰਧੂ ਨੇ ਉਸ ਦੇ ਪਤੀ ਸਿਮਰਨਦੀਪ ਬਰਾੜ ਪਾਸੋਂ 4 ਲੱਖ ਰੁਪਏ ਉਧਾਰ ਅਤੇ ਮਕਾਨ ਬਣਾਉਣ ਲਈ ਬੈਂਕ ਤੋਂ ਕਰਜ਼ੇ ਲਏ ਹੋਏ ਸਨ, ਹੁਣ ਜਦੋਂ ਸਿਮਰਨਦੀਪ ਪੈਸਿਆਂ ਦੀ ਮੰਗ ਕਰਦਾ ਸੀ ਤਾਂ ਉਹ ਝਗੜਾ ਕਰਦਾ ਸੀ। ਘਟਨਾ ਵਾਲੇ ਦਿਨ ਵੀ ਉਨ੍ਹਾਂ ਵਿੱਚ ਝਗੜਾ ਹੋਇਆ ਸੀ, ਜਿਸ ਦਾ ਡਾਕਟਰ ਦੋਸਤਾਂ ਨੇ ਇੱਕ ਵਾਰ ਨਿਬੇੜਾ ਕਰ ਦਿੱਤਾ ਪਰ ਬਾਅਦ ਵਿੱਚ ਇਨ੍ਹਾਂ ਸਾਰਿਆਂ ਨੇ ਰਲ ਕੇ ਸਿਮਰਨਦੀਪ ਸਿੰਘ ਨੂੰ ਨਹਿਰ ਵਿੱਚ ਸੁੱਟ ਕੇ ਕਥਿਤ ਮਾਰ ਦਿੱਤਾ। ਥਾਣਾ ਸਦਰ ਮੁਕਤਸਰ ’ਚ ਮੁਲਜ਼ਮਾਂ ਖਿਲਾਫ ਕੇਸ ਦਰਜ ਹੋਣ ਉਪਰੰਤ ਪਰਿਵਾਰ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਦੇਰ ਸ਼ਾਮ ਸਸਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸਿਮਰਨਦੀਪ ਬਰਾੜ ਸੈਂਟਰਲ ਬੈਂਕ ਆਫ ਇੰਡੀਆ ਸ਼ਾਖਾ ਲੱਖੇਵਾਲੀ ’ਚ ਮੈਨੇਜਰ ਸੀ। ਉਹ 16 ਅਕਤੂਬਰ ਦੀ ਰਾਤ ਨੂੰ ਆਪਣੇ ਦੋਸਤਾਂ ਨਾਲ ਭੁੱਲਰਾਂ ਵਾਲੀਆਂ ਨਹਿਰਾਂ ’ਤੇ ਪਾਰਟੀ ਵਿੱਚ ਸ਼ਾਮਲ ਸੀ। ਇਸ ਉਸ ਦੇ ਦੋਸਤ ਤਾਂ ਘਰ ਪਰਤ ਆਏ ਪਰ ਸਿਮਰਨਦੀਪ ਘਰ ਨਹੀਂ ਸੀ ਪਰਤਿਆ।