For the best experience, open
https://m.punjabitribuneonline.com
on your mobile browser.
Advertisement

ਡੇਂਗੂ ਕਾਰਨ ਆਸ਼ਾ ਫੈਸਿਲੀਟੇਟਰ ਦੀ ਮੌਤ

09:00 AM Nov 12, 2024 IST
ਡੇਂਗੂ ਕਾਰਨ ਆਸ਼ਾ ਫੈਸਿਲੀਟੇਟਰ ਦੀ ਮੌਤ
Advertisement

ਪੱਤਰ ਪ੍ਰੇਰਕ
ਬਨੂੜ, 11 ਨਵੰਬਰ
ਬਨੂੜ ਖੇਤਰ ਦੇ ਪਿੰਡ ਢੇਲਪੁਰ ਵਿੱਚ ਸਿਹਤ ਵਿਭਾਗ ਅਧੀਨ ਕੰਮ ਕਰਦੀ 48 ਸਾਲਾ ਆਸ਼ਾ ਫੈਸਿਲੀਟੇਟਰ ਦੀ ਡੇਂਗੂ ਕਾਰਨ ਮੌਤ ਹੋ ਗਈ ਹੈ। ਮ੍ਰਿਤਕਾ ਦੋ ਬੱਚਿਆਂ ਦੀ ਮਾਂ ਸੀ। ਜਾਣਕਾਰੀ ਅਨੁਸਾਰ ਆਸ਼ਾ ਫੈਸਿਲੀਟੇਟਰ ਕਿਰਨਦੀਪ ਕੌਰ ਨੂੰ 6 ਨਵੰਬਰ ਨੂੰ ਬੁਖਾਰ ਹੋਇਆ ਸੀ। ਉਨ੍ਹਾਂ ਸਥਾਨਕ ਡਾਕਟਰ ਤੋਂ ਦਵਾਈ ਲਈ ਤੇ ਟੈਸਟ ਕਰਾਏ ਤਾਂ ਪਲੇਟਲੈਟਸ 45 ਹਜ਼ਾਰ ਆਏ। ਉਸੇ ਦਿਨ ਉਹ ਮੁਹਾਲੀ ਦੇ ਫੇਜ਼ ਛੇ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਹੋ ਗਏ। ਟੈਸਟ ’ਚ ਉਨ੍ਹਾਂ ਦਾ ਡੇਂਗੂ ਪਾਜ਼ੇਟਿਵ ਆਇਆ। ਕੋਈ ਫ਼ਰਕ ਨਾ ਪੈਣ ’ਤੇ ਉਨ੍ਹਾਂ ਨੂੰ ਸੈਕਟਰ 32 ਦੇ ਹਸਪਤਾਲ ਲਈ ਰੈਫ਼ਰ ਕੀਤਾ ਗਿਆ। ਉਨ੍ਹਾਂ ਨੂੰ ਖਰੜ ਦੇ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ। ਉਨ੍ਹਾਂ ਨੂੰ 8 ਨੂੰ ਮੁਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ’ਚ ਲਿਆਂਦਾ ਗਿਆ ਤੇ 10 ਨੂੰ ਪੀਜੀਆਈ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

Advertisement

Advertisement
Advertisement
Author Image

sukhwinder singh

View all posts

Advertisement