ਚੋਣ ਡਿਊਟੀ ਦੌਰਾਨ ਮੁਲਾਜ਼ਮ ਦੀ ਮੌਤ
07:11 AM Nov 17, 2023 IST
Advertisement
ਬੈਤੂਲ: ਵਿਧਾਨ ਸਭਾ ਚੋਣਾਂ ਦੀ ਡਿਊਟੀ ’ਚ ਤਾਇਨਾਤ ਮੱਧ ਪ੍ਰਦੇਸ਼ ਸਰਕਾਰ ਦੇ ਇੱਕ 55 ਸਾਲਾ ਮੁਲਾਜ਼ਮ ਦੀ ਅੱਜ ਸੂਬੇ ਦੇ ਬੈਤੂਲ ਸ਼ਹਿਰ ’ਚ ਛਾਤੀ ਵਿੱਚ ਦਰਦ ਹੋਣ ਮਗਰੋਂ ਮੌਤ ਹੋ ਗਈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਮੱਧ ਪ੍ਰਦੇਸ਼ ਵਿਧਾਨ ਸਭਾ ਲਈ ਭਲਕੇ ਵੋਟਾਂ ਪੈਣਗੀਆਂ। ਮੁਤਲਾਈ ਦੀ ਐੱਸਡੀਐੱਮ ਤ੍ਰਿਪਤੀ ਪਟੇਰੀਆ ਨੇ ਦੱਸਿਆ ਕਿ ਐੱਮਪੀ ਪਬਲਿਕ ਹੈਲਥ ਇੰਜਨੀਅਰਿੰਗ ਵਿਭਾਗ ’ਚ ਚੌਕੀਦਾਰ ਵਜੋਂ ਸੇਵਾ ਨਿਭਾਅ ਰਹੇ ਅਤੇ ਲੜਕੀਆਂ ਦੇ ਸਕੂਲ ਵਿੱਚ ਬੂਥ ਨੰਬਰ 123 ’ਤੇ ਚੋਣ ਡਿਊਟੀ ’ਤੇ ਤਾਇਨਾਤ ਭੀਮਰਾਓ ਨੂੰ ਛਾਤੀ ’ਚ ਦਰਦ ਹੋਇਆ। ਉਸ ਨੂੰ ਤੁਰੰਤ ਹਸਪਤਾਲ ਲਜਿਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। -ਪੀਟੀਆਈ
Advertisement
Advertisement