ਕਰੰਟ ਲੱਗਣ ਕਾਰਨ ਬਜਿਲੀ ਮੁਲਾਜ਼ਮ ਦੀ ਮੌਤ
06:39 AM Nov 12, 2023 IST
ਪੱਤਰ ਪ੍ਰੇਰਕ
ਫਗਵਾੜਾ, 11 ਨਵੰਬਰ
ਬਲਾਕ ਦੇ ਪਿੰਡ ਖਲਵਾੜਾ ਵਿੱਚ ਅੱਜ ਬਜਿਲੀ ਦੀ ਸਪਲਾਈ ਠੀਕ ਕਰਦੇ ਸਮੇਂ ਇੱਕ ਮੁਲਾਜ਼ਮ ਨੂੰ ਕਰੰਟ ਲੱਗ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਰਦੀਪ ਕੁਮਾਰ ਪੁੱਤਰ ਰਣਜੀਤ ਰਾਣਾ ਵਾਸੀ ਰਵਿਦਾਸ ਨਗਰ ਫਗਵਾੜਾ ਵਜੋਂ ਹੋਈ ਹੈ। ਬਜਿਲੀ ਬੋਰਡ ਦੇ ਐਕਸੀਅਨ ਹਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਖਲਵਾੜਾ ਵਿੱਚ ਬਜਿਲੀ ਦੀ ਸਪਲਾਈ ਅੱਜ ਸਵੇਰ ਤੋਂ ਹੀ ਖਰਾਬ ਸੀ ਜਿਸ ਨੂੰ ਠੀਕ ਕਰਨ ਲਈ ਮੁਲਾਜ਼ਮ ਲੱਗੇ ਹੋਏ ਸਨ ਤੇ ਅੱਜ ਕਰੀਬ 3.30 ਵਜੇ ਪ੍ਰਦੀਪ ਕੁਮਾਰ ਜਦੋਂ ਕੰਮ ਕਰ ਰਿਹਾ ਸੀ ਤਾਂ ਕਰੰਟ ਆਉਣ ਕਾਰਨ ਉਹ ਲਪੇਟ ’ਚ ਆ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ।
Advertisement
Advertisement