For the best experience, open
https://m.punjabitribuneonline.com
on your mobile browser.
Advertisement

ਜੰਮੂ-ਕਸ਼ਮੀਰ ਦੇ ਸੋਨਮਰਗ ਤੇ ਪਹਿਲਗਾਮ ’ਚ ਅਮਰੀਕੀ ਤੇ ਗੁਜਰਾਤੀ ਸੈਲਾਨੀ ਦੀ ਮੌਤ

11:36 AM Apr 13, 2024 IST
ਜੰਮੂ ਕਸ਼ਮੀਰ ਦੇ ਸੋਨਮਰਗ ਤੇ ਪਹਿਲਗਾਮ ’ਚ ਅਮਰੀਕੀ ਤੇ ਗੁਜਰਾਤੀ ਸੈਲਾਨੀ ਦੀ ਮੌਤ
Advertisement

ਸ੍ਰੀਨਗਰ, 13 ਅਪਰੈਲ
ਜੰਮੂ-ਕਸ਼ਮੀਰ ਦੇ ਸੋਨਮਰਗ ਅਤੇ ਪਹਿਲਗਾਮ ਪਹਾੜੀ ਸਟੇਸ਼ਨਾਂ ’ਤੇ ਅੱਜ ਦੋ ਸੈਲਾਨੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਇਕ ਅਮਰੀਕਾ ਦਾ ਅਤੇ ਦੂਜਾ ਗੁਜਰਾਤ ਦਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕੀ ਸੈਲਾਨੀ, ਜਿਸ ਦੀ ਪਛਾਣ ਲਾਨਾ ਮੈਰੀ ਵਜੋਂ ਹੋਈ ਹੈ, ਗੰਦਰਬਲ ਜ਼ਿਲ੍ਹੇ ਦੇ ਸੋਨਮਰਗ ਪਹਾੜੀ ਸਟੇਸ਼ਨ ਦੇ ਹੋਟਲ ਵਿੱਚ ਬਿਮਾਰ ਹੋ ਗਈ। ਅਧਿਕਾਰੀਆਂ ਨੇ ਕਿਹਾ, ‘ਮੈਰੀ ਨੂੰ ਸੋਨਮਰਗ ਦੇ ਪ੍ਰਾਇਮਰੀ ਹੈਲਥ ਸੈਂਟਰ (ਪੀਐੱਚਸੀ) 'ਚ ਸ਼ਿਫਟ ਕੀਤਾ ਗਿਆ ਸੀ, ਜਿੱਥੇ ਡਾਕਟਰਾਂ ਨੇ ਕਿਹਾ ਕਿ ਉਹ ਪਹੁੰਚਣ 'ਤੇ ਮਰ ਚੁੱਕੀ ਸੀ।’ ਅਧਿਕਾਰੀਆਂ ਨੇ ਕਿਹਾ,‘ਲਾਸ਼ ਸੋਨਮਰਗ ਦੇ ਪੀਐਚਸੀ ਵਿੱਚ ਹੈ ਅਤੇ ਮੈਡੀਕਲ-ਕਾਨੂੰਨੀ ਰਸਮਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।’ ਉਨ੍ਹਾਂ ਨੇ ਦੱਸਿਆ ਕਿ ਗੁਜਰਾਤੀ ਸੈਲਾਨੀ, ਜਿਸ ਦੀ ਪਛਾਣ 63 ਸਾਲਾ ਵਾਂਗੀਕਰ ਅਨਘਾ ਵਜੋਂ ਹੋਈ ਹੈ, ਪਹਿਲਗਾਮ ਟੂਰਿਸਟ ਰਿਜ਼ੋਰਟ ਵਿੱਚ ਹੋਟਲ ਦੇ ਅੰਦਰ ਬੇਹੋਸ਼ ਹੋ ਕੇ ਡਿੱਗ ਪਿਆ। ਅਨਘਾ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਮੌਤ ਹੋ ਚੁੱਕੀ ਸੀ।

Advertisement

Advertisement
Author Image

Advertisement
Advertisement
×