ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ
12:15 PM Sep 18, 2024 IST
ਪੱਤਰ ਪ੍ਰੇਰਕ
ਜੀਂਦ, 17 ਸਤੰਬਰ
ਇਥੇ ਦੋ ਦਿਨ ਪਹਿਲਾਂ ਇੱਥੇ ਨਰਵਾਣਾ ਰੋਡ ’ਤੇ ਨਹਿਰੀ ਪੁਲ ਕੋਲ ਵਾਪਰੇ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਨੌਜਵਾਨ ਦੀ ਅੱਜ ਹਿਸਾਰ ਦੇ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਨਿਲ (39) ਵਾਸੀ ਪਿੰਡ ਝਾਂਜ ਕਲਾਂ, ਜ਼ਿਲ੍ਹਾ ਜੀਂਦ ਵਜੋਂ ਹੋਈ। ਮ੍ਰਿਤਕ ਅਨਿਲ ਦੇ ਚਾਚੇ ਦੇ ਮੁੰਡੇ ਅਨਿਲ ਵਾਸੀ ਝਾਂਜ ਕਲਾਂ, ਹਾਲ ਆਬਾਦ ਸ਼ੀਤਲਪੁਰੀ ਕਲੋਨੀ ਭਿਵਾਨੀ ਰੋਡ ਜੀਂਦ ਨੇ ਪੁਲੀਸ ਨੂੰ ਦੱਸਿਆ ਕਿ ਅਨਿਲ ਪਿੰਡ ਵਿੱਚ ਖੇਤੀ ਦਾ ਕੰਮ ਕਰਦਾ ਸੀ, ਦੋ ਦਿਨ ਪਹਿਲਾਂ ਜਦੋਂ ਅਨਿਲ ਮੋਟਰਸਾਈਕਲ ’ਤੇ ਆਪਣੇ ਪਿੰਡ ਵੱਲ ਆ ਰਿਹਾ ਸੀ ਤਾਂ ਨਰਵਾਣਾ ਰੋਡ ਉੱਤੇ ਪੁਲ ਕੋਲ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨੇ ਉਸ ਦੇ ਵਾਹਨ ਨੂੰ ਟੱਕਰ ਮਾਰ ਦਿੱਤੀ। ਜ਼ਖ਼ਮੀ ਅਨਿਲ ਨੂੰ ਹਿਸਾਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਸਦਰ ਪੁਲੀਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement