For the best experience, open
https://m.punjabitribuneonline.com
on your mobile browser.
Advertisement

ਟਰੈਕਟਰ ਦੀ ਲਪੇਟ ਵਿੱਚ ਆਉਣ ਕਾਰਨ ਸੈਰ ਕਰ ਰਹੇ ਵਿਅਕਤੀ ਦੀ ਮੌਤ

07:50 AM May 07, 2024 IST
ਟਰੈਕਟਰ ਦੀ ਲਪੇਟ ਵਿੱਚ ਆਉਣ ਕਾਰਨ ਸੈਰ ਕਰ ਰਹੇ ਵਿਅਕਤੀ ਦੀ ਮੌਤ
Advertisement

ਪੱਤਰ ਪ੍ਰੇਰਕ
ਲਹਿਰਾਗਾਗਾ, 6 ਮਈ
ਨੇੜਲੇ ਪਿੰਡ ਸੰਗਤੀਵਾਲਾ ਵਿੱਚ ਸੈਰ ਕਰ ਰਹੇ ਵਿਅਕਤੀ ਦਲਬਾਰਾ ਸਿੰਘ ਦੀ ਟਰੈਕਟਰ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਸਦਰ ਪੁਲੀਸ ਨੇ ਟਰੈਕਟਰ ਚਾਲਕ ਗੁਰਪਾਲ ਸਿੰਘ ਵਾਸੀ ਸੰਗਤੀਵਾਲਾ ਖ਼ਿਲਾਫ਼ ਧਾਰਾ 279, 304ਏ ਅਧੀਨ ਕੇਸ ਦਰਜ ਕਰ ਕੇ ਮ੍ਰਿਤਕ ਦੇਹ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ।
ਥਾਣਾ ਸਦਰ ਮੁਖੀ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਕੌਰ ਵਾਸੀ ਸੰਗਤੀਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਚਾਚਾ ਸਹੁਰਾ ਦਰਬਾਰਾ ਸਿੰਘ ਵਾਸੀ ਸੰਗਤੀਵਾਲਾ ਜਦੋਂ ਸੈਰ ਕਰ ਰਿਹਾ ਸੀ ਤਾਂ ਗੁਰਪਾਲ ਸਿੰਘ ਨੇ ਟਰੈਕਟਰ ਲਿਆ ਕੇ ਉਨ੍ਹਾਂ ਉਪਰ ਚਾੜ੍ਹ ਦਿੱਤਾ ਜਿਸ ਕਰਕੇ ਉਸ ਦੀ ਮੌਤ ਹੋ ਗਈ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਫਿਲਹਾਲ ਮੁਲਜ਼ਮ ਗ੍ਰਿਫ਼ਤ ਤੋਂ ਬਾਹਰ ਹੈ।

Advertisement

Advertisement
Author Image

joginder kumar

View all posts

Advertisement
Advertisement
×