ਸਟੱਡੀ ਵੀਜ਼ਾ ’ਤੇ ਕੈਨੇਡਾ ਗਏ ਪੰਜਾਬੀ ਵਿਦਿਆਰਥੀ ਦੀ ਮੌਤ
07:02 AM Jun 05, 2024 IST
Advertisement
ਪੱਤਰ ਪ੍ਰੇਰਕ
ਵੈਨਕੂਵਰ, 4 ਜੂਨ
ਸਟੱਡੀ ਵੀਜ਼ਾ ’ਤੇ ਪੰਜ ਮਹੀਨੇ ਪਹਿਲਾਂ ਕੈਨੇਡਾ ਗਏ ਅਤੇ ਸਰੀ ਰਹਿੰਦੇ ਇੱਕ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ ਹੋ ਗਈ। ਜਾਣਕਾਰੀ ਮੁਤਾਬਕ ਦਿਲਰਾਜ ਸਿੰਘ ਝੱਜ (21) ਦੋਰਾਹਾ ਨੇੜਲੇ ਪਿੰਡ ਲੰਧਾ ਦਾ ਵਸਨੀਕ ਤੇ ਮਾਪਿਆਂ ਦਾ ਇੱਕਲੌਤਾ ਪੁੱਤਰ ਸੀ। ਕਈ ਸਾਲ ਪਹਿਲਾਂ ਉਸ ਦੇ ਪਿਤਾ ਦੀ ਮੌਤ ਹੋਣ ਕਾਰਨ ਉਸ ਦੀ ਮਾਂ ਨੇ ਕਾਫ਼ੀ ਸੰਘਰਸ਼ ਨਾਲ ਉਸ ਨੂੰ ਪਾਲਿਆ ਤੇ ਦਾਦਾ-ਦਾਦੀ ਦੀ ਮਦਦ ਨਾਲ ਕੈਨੇਡਾ ਭੇਜਿਆ ਸੀ। ਉਹ ਸਰੀ ਵਿੱਚ ਆਪਣੇ ਪਿਤਾ ਦੀ ਭੂਆ ਦੇ ਘਰ ਰਹਿੰਦਾ ਸੀ। ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਸੋਮਵਾਰ ਸਵੇਰੇ ਜਦੋਂ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਬੇਹੋਸ਼ ਸੀ। ਉਨ੍ਹਾਂ ਵੱਲੋਂ ਐਂਬੂਲੈਂਸ ਸੱਦੀ ਗਈ ਜਿਸ ਦੇ ਸਟਾਫ਼ ਵੱਲੋਂ ਕੀਤੀ ਜਾਂਚ ਦੌਰਾਨ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਸੀ। ਅਜੇ ਤੱਕ ਨੌਜਵਾਨ ਦੀ ਮੌਤ ਦਾ ਕਾਰਨ ਨਹੀਂ ਦੱਸਿਆ ਗਿਆ ਹੈ।
Advertisement
Advertisement
Advertisement