ਮੁੱਖ ਮੰਤਰੀ ਦੇ ਲੱਡਾ ਕੋਠੀ ਪ੍ਰੋਗਰਾਮ ਦੌਰਾਨ ਪੁਲੀਸ ਮੁਲਾਜ਼ਮ ਦੀ ਮੌਤ
06:14 AM Nov 20, 2024 IST
ਪੱਤਰ ਪ੍ਰੇਰਕ
ਧੂਰੀ, 19 ਨਵੰਬਰ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੱਡਾ ਕੋਠੀ ਵਿੱਚ ਨਵੇਂ ਬਣੇ ਪੰਚਾਂ ਦੇ ਸਹੁੰ-ਚੁੱਕ ਸਮਾਗਮ ਦੌਰਾਨ ਡਿਊਟੀ ਦੇਣ ਆਏ ਸੰਮਨ ਸਟਾਫ਼ ਨਾਲ ਸਬੰਧਤ ਏਐੱਸਆਈ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏਐੱਸਆਈ ਪਰਮਜੀਤ ਸਿੰਘ (57) ਨੂੰ ਅਚਨਚੇਤ ਬਿਮਾਰ ਹੋਣ ਮਗਰੋਂ ਸਰਕਾਰੀ ਹਸਪਤਾਲ ਸੰਗਰੂਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਮੰਨਿਆ ਜਾ ਰਿਹਾ ਹੈ। ਇਸ ਸਬੰਧੀ ਜਦੋਂ ਐੱਸਐੱਚਓ ਸਦਰ ਧੂਰੀ ਕਰਮਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਰਹੂਮ ਪੁਲੀਸ ਮੁਲਾਜ਼ਮ ਦਾ ਪਿੰਡ ਭਾਵੇਂ ਥਾਣਾ ਸਦਰ ਅਧੀਨ ਹੀ ਦੱਸਿਆ ਗਿਆ ਹੈ ਪਰ ਉਹ ਹਾਲ ਆਬਾਦ ਸੰਗਰੂਰ ਸਨ।
Advertisement
Advertisement