ਕਰੰਟ ਲੱਗਣ ਕਾਰਨ ਵਿਅਕਤੀ ਦੀ ਮੌਤ
07:26 AM Jul 31, 2024 IST
Advertisement
ਪੱਤਰ ਪੇ੍ਰਕ
ਕਾਲਾਂਵਾਲੀ, 30 ਜੁਲਾਈ
ਪਿੰਡ ਖਾਈ ਸ਼ੇਰਗੜ੍ਹ ਵਿੱਚ ਕਰੰਟ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਸੂਚਨਾ ਮਿਲਣ ਮਗਰੋਂ ਮੌਕੇ ’ਤੇ ਪਹੁੰਚੀ ਔਢਾਂ ਪੁਲੀਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਰਸਾ ਭੇਜ ਦਿੱਤੀ ਹੈ। ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਦੇ ਪੁੱਤਰ ਅਮਰੀਕ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਪਾਲ ਸਿੰਘ (63) ਮਸ਼ੀਨ ਨਾਲ ਚਾਰਾ ਕੱਟ ਰਿਹਾ ਸੀ ਕਿ ਜਦੋਂ ਅਚਾਨਕ ਲਾਈਟ ਚਲੀ ਗਈ ਤਾਂ ਉਹ ਤਾਰਾਂ ਨੂੰ ਚੈੱਕ ਕਰਨ ਲਈ ਨੇੜੇ ਸਥਿਤ ਟਰਾਂਸਫਾਰਮਰ ’ਤੇ ਗਿਆ ਜਿਸ ਕਾਰਨ ਉਸ ਨੂੰ ਕਰੰਟ ਲੱਗ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਂਚ ਅਧਿਕਾਰੀ ਏਐਸਆਈ ਲੱਖਾ ਰਾਮ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਦੇ ਲੜਕੇ ਦੇ ਬਿਆਨਾਂ ’ਤੇ ਇਤਫਾਕੀਆ ਘਟਨਾ ਦਾ ਕੇਸ ਦਰਜ ਕਰਕੇ ਮ੍ਰਿਤਕ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ।
Advertisement
Advertisement
Advertisement