ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਰੰਟ ਲੱਗਣ ਕਾਰਨ ਵਿਅਕਤੀ ਦੀ ਮੌਤ

10:32 AM Jun 26, 2024 IST

ਪੱਤਰ ਪ੍ਰੇਰਕ
ਸਮਾਣਾ, 25 ਜੂਨ
ਰੇਤ ਦੇ ਭਰੇ ਟਰੱਕ ਨੂੰ ਬੈਕ ਕਰਵਾਉਂਦਿਆਂ ਉੱਪਰੋਂ ਲੰਘਦੀਆ ਬਿਜਲੀ ਦੀਆਂ ਤਾਰਾ ਨੂੰ ਛੂਹ ਜਾਣ ’ਤੇ ਲੱਗੇ ਕਰੰਟ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਏਐੱਸਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਦੇਵ ਸਿੰਘ (39) ਨਿਵਾਸੀ ਪਿੰਡ ਹਮਝੜੀ ਦੇ ਭਰਾ ਹਰਦੀਪ ਸਿੰਘ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦਾ ਭਰਾ ਰੇਤ ਨਾਲ ਭਰੇ ਟਰੱਕ ਅਨਲੋਡ ਕਰਨ ਦਾ ਕੰਮ ਕਰਦਾ ਸੀ। ਸੋਮਵਾਰ ਦੁਪਹਿਰ ਸਮੇਂ ਪਿੰਡ ਬਣਵਾਲਾ ’ਚ ਟਰੱਕ ’ਤੇ ਚੜ੍ਹ ਕੇ ਉਸ ਨੂੰ ਬੈਕ ਕਰਵਾ ਰਿਹਾ ਸੀ, ਕਿ ਉੱਪਰ ਤੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨੂੰ ਛੂਹ ਗਿਆ। ਕਰੰਟ ਲੱਗਣ ਨਾਲ ਉਹ ਜ਼ਮੀਨ ’ਤੇ ਡਿੱਗ ਗਿਆ।

Advertisement

Advertisement