ਪਾਣੀ ਨਾਲ ਭਰੇ ਖੱਡੇ ’ਚ ਡੁੱਬਣ ਕਾਰਨ ਵਿਅਕਤੀ ਦੀ ਮੌਤ
08:26 AM Aug 02, 2023 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 1 ਅਗਸਤ
ਨੇੜਲੇ ਪਿੰਡ ਸੂੜਪੁਰ ਅਜਰਾਣਾ ਰੋਡ ’ਤੇ ਬੀਤੀ ਸ਼ਾਮ ਧਸੀ ਹੋਈ ਸੜਕ ’ਚ ਬਣੇ ਡੂੰਘੇ ਖੱਡੇ ਵਿਚ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰੇਮ ਸਿੰਘ ਵਾਸੀ ਚੜੂਨੀ ਦੇ ਰੂਪ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪ੍ਰੇਮ ਸਿੰਘ ਆਪਣੇ ਸਾਈਕਲ ਤੇ ਝਾਸਾਂ ਤੋਂ ਆਪਣੀ ਬੇਟੀ ਨੂੰ ਮਿਲ ਕੇ ਵਾਪਸ ਆਪਣੇ ਪਿੰਡ ਚੜੂਨੀ ਜਾ ਰਿਹਾ ਸੀ। ਇਸੇ ਦੌਰਾਨ ਜਦੋਂ ਉਹ ਸੂੜਪੁਰ ਅਜਰਾਣਾ ਰੋਡ ’ਤੇ ਪੁੱਜਾ ਤਾਂ ਉਹ ਪਾਣੀ ਨਾਲ ਭਰੇ ਡੂੰਘੇ ਖੱਡੇ ਵਿਚ ਜਾ ਡਿੱਗਾ, ਜਿਸ ਵਿੱਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਪਿੰਡ ਸੂੜਪੁਰ ਦੇ ਸਰਪੰਚ ਖੇਮ ਸਿੰਘ ਰਾਣਾ ਨੇ ਇਸ ਘਟਨਾ ਲਈ ਪ੍ਰਸ਼ਾਸਨ ਦੀ ਲਾਪ੍ਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਖੇਮ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮਾਰਕੀਟਿੰਗ ਬੋਰਡ ਦੇ ਜੇਈ ਨੂੰ ਵਾਰ-ਵਾਰ ਫੋਨ ਕਰ ਕੇ ਇਸ ਨੂੰ ਭਰਨ ਲਈ ਕਿਹਾ ਗਿਆ ਪਰ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਗਿਆ।
Advertisement
Advertisement