ਪੁਲੀਸ ਵੱਲੋਂ ਪੁੱਛ-ਪੜਤਾਲ ਲਈ ਲਿਆਂਦੇ ਵਿਅਕਤੀ ਦੀ ਮੌਤ
06:56 AM Dec 27, 2024 IST
ਪੱਤਰ ਪ੍ਰੇਰਕ
ਮਾਨਸਾ, 26 ਦਸੰਬਰ
ਇਸ ਜ਼ਿਲ੍ਹੇ ਦੀ ਪੁਲੀਸ ਵੱਲੋਂ ਚੋਰੀ ਦੇ ਮਾਮਲੇ ਵਿੱਚ ਪੁੱਛ-ਪੜਤਾਲ ਲਈ ਲਿਆਂਦੇ ਵਿਅਕਤੀ ਦੀ ਮਾਨਸਾ ਦੇ ਸਿਵਲ ਹਸਪਤਾਲ ’ਚ ਮੌਤ ਹੋ ਗਈ। ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਿਆ ਪਰ ਪੁਲੀਸ ਵੱਲੋਂ ਵਿਅਕਤੀ ਦੀ ਮੌਤ ਬਿਮਾਰ ਹੋਣ ਕਾਰਨ ਹੋਣ ਦੀ ਗੱਲ ਕਹੀ ਜਾ ਰਹੀ ਹੈ। ਪਿੰਡ ਕੋਟਲਾ ਕਲਾਂ ਦੇ ਗੁਰਤੇਜ ਸਿੰਘ (40) ਨੂੰ ਕਿਸੇ ਮਾਮਲੇ ਵਿੱਚ ਪੁਲੀਸ ਨੇ ਪੁੱਛ-ਪੜਤਾਲ ਲਈ ਲਿਆਂਦਾ ਸੀ, ਜਿਸ ਦੀ ਇਸ ਦੌਰਾਨ ਮੌਤ ਹੋ ਗਈ। ਗੁਰਤੇਜ ਸਿੰਘ ਦੇ ਭਰਾ ਜਗਸੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਾ ਤਾਂ ਗੁਰਤੇਜ ਸਿੰਘ ਦੇ ਪੁਲੀਸ ਵੱਲੋਂ ਲਿਆਉਣ ਦਾ ਪਤਾ ਹੈ ਅਤੇ ਨਾ ਹੀ ਉਸਦੀ ਮੌਤ ਦੇ ਕਾਰਨ ਦਾ। ਇਹ ਪੂਰਾ ਮਾਮਲਾ ਬੁਝਾਰਤ ਬਣਿਆ ਹੋਇਆ ਹੈ। ਡੀਐੱਸਪੀ ਬੂਟਾ ਸਿੰਘ ਗਿੱਲ ਦਾ ਕਹਿਣਾ ਹੈ ਕਿ ਗੁਰਤੇਜ ਦੀ ਮੌਤ ਬਿਮਾਰ ਹੋਣ ਕਰਕੇ ਹੋਈ ਹੈ।
Advertisement
Advertisement