ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਲੋਟ ਵਿੱਚ ਸ਼ਰਾਬ ਪੀਣ ਮਗਰੋਂ ਵਿਅਕਤੀ ਦੀ ਠੇਕੇ ਅੱਗੇ ਮੌਤ

07:21 AM Jul 06, 2024 IST

ਲਖਵਿੰਦਰ ਸਿੰਘ
ਮਲੋਟ, 5 ਜੁਲਾਈ
ਇਥੇ ਕੈਂਪ ਖੇਤਰ ਵਿੱਚ ਸਕੂਲ ਨੇੜੇ ਚੱਲ ਰਹੇ ਇਕ ਕਥਿਤ ਨਾਜਾਇਜ਼ ਸ਼ਰਾਬ ਦੇ ਠੇਕੇ ਤੋਂ ਸ਼ਰਾਬ ਪੀਣ ਕਾਰਨ ਇਕ 40 ਸਾਲਾ ਵਿਅਕਤੀ ਦੀ ਠੇਕੇ ਦੇ ਮੂਹਰੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦਰਸ਼ਨ ਸਿੰਘ ਵਜੋਂ ਹੋਈ ਹੈ। ਰੋਹ ਵਿਚ ਆਏ ਪਰਿਵਾਰਕ ਮੈਂਬਰਾਂ ਅਤੇ ਲੋਕਾਂ ਨੇ ਸੜਕ ’ਤੇ ਆਵਾਜਾਈ ਠੱਪ ਕਰ ਦਿੱਤੀ। ਲੋਕ ਪੱਖੀ ਜਥੇਬੰਦੀ ਦੇ ਆਗੂ ਮੁਨਸ਼ੀ ਰਾਮ ਪਤੰਗਾ ਨੇ ਕਿਹਾ ਕਿ ਕਈ ਵਾਰ ਸਰਕਾਰ ਅਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਤਿੰਨ ਧੀਆਂ ਤੇ ਇਕ ਬੇਟਾ ਹੈ। ਉਸ ਦਾ ਪਤੀ ਮਿਸਤਰੀ ਸੀ। ਅੱਜ ਉਸ ਨੇ ਜਿਓਂ ਹੀ ਠੇਕੇ ਤੋਂ ਲੈ ਕੇ ਦਾਰੂ ਪੀਤੀ ਤਾਂ ਉਹ ਉਥੇ ਹੀ ਦਮ ਤੋੜ ਗਿਆ, ਕਿਉਂਕਿ ਸ਼ਰਾਬ ਜ਼ਹਿਰੀਲੀ ਸੀ। ਉਧਰ ਕੱਲ੍ਹ ਸ਼ਰਾਬ ਖੁੱਲ੍ਹੀ ਦੇਣ ਨੂੰ ਲੈ ਕੇ ਇਕ ਵਿਅਕਤੀ ਵੱਲੋਂ ਵਿਰੋਧ ਕਰਨ ’ਤੇ ਠੇਕੇਦਾਰਾਂ ਦੇ ਕਰਿੰਦਿਆਂ ਨੇ ਉਸ ਨੌਜਵਾਨ ਨੂੰ ਘਰੋਂ ਚੁੱਕਿਆ ਅਤੇ ਉਸ ਦੀ ਇੱਕ ਲੱਤ ਤੋੜ ਕੇ ਸੁੱਟ ਗਏ। ਪੁਲੀਸ ਬਿਆਨ ਦਰਜ ਕਰਨ ਹਸਪਤਾਲ ਗਈ ਪਰ ਉਹ ਬਿਆਨ ਦੇਣ ਦੀ ਹਾਲਤ ਵਿਚ ਨਹੀਂ ਹੈ।

Advertisement

ਸ਼ੱਕੀ ਹਾਲਤ ਵਿੱਚ ਵਿਅਕਤੀ ਦੀ ਲਾਸ਼ ਮਿਲੀ

ਭਦੌੜ (ਪੱਤਰ ਪ੍ਰੇਰਕ): ਪਿੰਡ ਨੈਣੇਵਾਲ ਦੇ ਖੇਤਾਂ ਵਿੱਚ ਮਕਾਨ ਬਣਾ ਕੇ ਰਹਿ ਰਹੇ ਇੱਕ ਵਿਅਕਤੀ ਦੀ ਸ਼ੱਕੀ ਹਾਲਤ ਵਿੱਚ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ ਮਿੱਠਾ ਸਿੰਘ ਪੁੱਤਰ ਦਲਵਾਰਾ ਸਿੰਘ ਵਜੋਂ ਹੋਈ ਹੈ। ਉਹ ਸ਼ਰਾਬ ਪੀਣ ਦਾ ਆਦੀ ਸੀ ਅਤੇ ਚਾਰ ਸਾਲ ਪਹਿਲਾਂ ਮਲੇਸ਼ੀਆ ਤੋਂ ਆਇਆ ਸੀ। ਤੜਕਸਾਰ ਜਦੋਂ ਮਿੱਠਾ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਵੇਖਿਆ ਕਿ ਉਹ ਮੰਜੇ ਤੋਂ ਹੇਠਾਂ ਡਿੱਗਿਆ ਹੋਇਆ ਸੀ ਅਤੇ ਉਸ ਦੇ ਮੂੰਹ ਵਿੱਚੋਂ ਖੂਨ ਵਗ ਰਿਹਾ ਸੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

Advertisement
Advertisement