ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਲਾਜ ਲਈ ਭਾਰਤ ਆਏ ਪਾਕਿਸਤਾਨੀ ਦੀ ਮੌਤ

09:07 AM Feb 05, 2024 IST

ਪੱਤਰ ਪ੍ਰੇਰਕ
ਅਟਾਰੀ, 4 ਫਰਵਰੀ
ਇਲਾਜ ਕਰਵਾਉਣ ਲਈ ਭਾਰਤ ਆਏ ਇੱਕ ਪਾਕਿਸਤਾਨੀ ਦੀ ਇੱਥੇ ਮੌਤ ਹੋਣ ਮਗਰੋਂ ਅੱਜ ਉਸਦੇ ਵਾਰਸ ਲਾਸ਼ ਸਮੇਤ ਅਟਾਰੀ-ਵਾਹਗਾ ਸਰਹੱਦ ਰਸਤੇ ਵਤਨ ਪਰਤ ਗਏ। ਜਾਣਕਾਰੀ ਅਨੁਸਾਰ ਬ੍ਰਿਜ ਲਾਲ (35) ਵਾਸੀ ਅਫਗਾਨ ਮੁਹੱਲਾ, ਵਾਰਡ ਨੰਬਰ-1 ਜ਼ਿਲ੍ਹਾ ਉਮਰਕੋਟ, ਪਾਕਿਸਤਾਨ ਦਾ ਦਿੱਲੀ ਦੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਸਾਕੇਤ ਵਿੱਚ ਇਲਾਜ ਚੱਲ ਰਿਹਾ ਸੀ। ਇਸ ਦੌਰਾਨ 3 ਫਰਵਰੀ ਨੂੰ ਸਿਹਤ ਵਿਗੜਨ ਮਗਰੋਂ ਉਸ ਦੀ ਮੌਤ ਹੋ ਗਈ ਸੀ। ਮ੍ਰਿਤਕ ਦਾ ਭਰਾ ਮਹਾਦੇਵ ਅੱਜ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਤੋਂ ਬ੍ਰਿਜ ਲਾਲ ਦੀ ਲਾਸ਼ ਲੈ ਕੇ ਸੰਗਠਿਤ ਚੈੱਕ ਪੋਸਟ ਅਟਾਰੀ ਸਰਹੱਦ ਪੁੱਜਿਆ। ਇੱਥੇ ਇਮੀਗ੍ਰੇਸ਼ਨ ਤੇ ਕਸਟਮ ਵਿਭਾਗ ਦੀ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਅਟਾਰੀ-ਵਾਹਗਾ ਸਰਹੱਦ ਦੀ ਸਾਂਝੀ ਜਾਂਚ ਚੌਕੀ ’ਤੇ ਬੀਐੱਸਐੱਫ ਦੇ ਐੱਸਆਈ ਵਿਜੈ ਕੁਮਾਰ ਨੇ ਉਸ ਦੀ ਲਾਸ਼ ਪਾਕਿਸਤਾਨ ਰੇਂਜਰਜ਼ ਹਵਾਲੇ ਕੀਤੀ।

Advertisement

Advertisement