ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੁਲੀਸ ਨਾਕਾ ਤੋੜ ਕੇ ਭੱਜ ਰਹੇ ਨਸ਼ਾ ਤਸਕਰਾਂ ਵੱਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ

06:06 AM Aug 03, 2024 IST

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਅਗਸਤ
ਪੁਲੀਸ ਨਾਕਾ ਤੋੜ ਕੇ ਅਤੇ ਗੋਲੀ ਚਲਾ ਕੇ ਭੱਜ ਰਹੇ ਦੋ ਨਸ਼ਾ ਤਸਕਰਾਂ ਦੀ ਕਾਰ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਉਸ ਦੀ ਮੌਤ ਹੋ ਗਈ। ਪੁਲੀਸ ਨੇ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਪੁਲੀਸ ਪਾਰਟੀ ਇਨ੍ਹਾਂ ਤਸਕਰਾਂ ਦਾ ਪਿੱਛਾ ਕਰ ਰਹੀ ਸੀ। ਮ੍ਰਿਤਕ ਦੀ ਪਛਾਣ ਆਰਐੱਮਪੀ ਡਾਕਟਰ ਜੋਤਾ ਸਿੰਘ ਵਾਸੀ ਪਿੰਡ ਲੋਧੀ ਗੁਜਰ ਲੋਪੋਕੇ ਵਜੋਂ ਹੋਈ ਹੈ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ ਅਤੇ ਨਸ਼ਾ ਤਸਕਰਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲੀਸ ਸੂਤਰਾਂ ਮੁਤਾਬਕ ਇਹ ਘਟਨਾ ਬੀਤੀ ਵੀਰਵਾਰ ਰਾਤ ਦੀ ਹੈ, ਜਦੋਂ ਚੁਗਾਵਾਂ ਅਜਨਾਲਾ ਰੋਡ ’ਤੇ ਪੁਲੀਸ ਵੱਲੋਂ ਲਾਏ ਨਾਕੇ ਨੂੰ ਤੋੜਦਿਆਂ ਦੋ ਵਿਅਕਤੀ ਫ਼ਰਾਰ ਹੋਏ। ਉਨ੍ਹਾਂ ਪੁਲੀਸ ’ਤੇ ਗੋਲੀ ਵੀ ਚਲਾਈ।
ਇਸ ਮਾਮਲੇ ਵਿੱਚ ਗੱਲ ਕਰਦਿਆਂ ਏਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਦਰਜ ਕੀਤੇ ਇੱਕ ਐਨਡੀਪੀਐਸ ਕੇਸ ਵਿੱਚ ਛੇਹਰਟਾ ਪੁਲੀਸ ਨੂੰ ਮਨਪ੍ਰੀਤ, ਜੱਜ ਅਤੇ ਪਰਮਜੀਤ ਸਿੰਘ ਲੋੜੀਦੇ ਸਨ। ਉਸਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇਹ ਵਿਅਕਤੀ ਲੋਪੋਕੇ ਇਲਾਕੇ ਵਿੱਚ ਹਨ ਜਿਸ ਕਰਕੇ ਪੁਲੀਸ ਵੱਲੋਂ ਚੁਗਾਵਾਂ ਅਜਨਾਲਾ ਰੋਡ ’ਤੇ ਨਾਕਾ ਲਾਇਆ ਗਿਆ ਸੀ।
ਪੁਲੀਸ ਨੇ ਇੱਕ ਇਨੋਵਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਕਾਰ ਸਵਾਰਾਂ ਨੇ ਨਾਕਾ ਤੋੜ ਕੇ ਮੌਕੇ ਤੋਂ ਭੱਜਣ ਦਾ ਯਤਨ ਕੀਤਾ। ਇਸ ਦੌਰਾਨ ਹੈੱਡ ਕਾਂਸਟੇਬਲ ਗੁਰਭੇਜ ਸਿੰਘ ਜ਼ਖਮੀ ਹੋ ਗਿਆ। ਪੁਲੀਸ ਨੇ ਇਨ੍ਹਾਂ ਵਿੱਚੋਂ ਪਰਮਜੀਤ ਨੂੰ ਕਾਬੂ ਕਰ ਲਿਆ ਜਦਕਿ ਬਾਕੀ ਦੋ ਵਿਅਕਤੀ ਭੱਜਣ ਵਿੱਚ ਸਫਲ ਹੋ ਗਏ। ਉਸ ਨੇ ਕਾਬੂ ਕੀਤੇ ਵਿਅਕਤੀ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਕੀਤਾ ਹੈ।

Advertisement

Advertisement
Advertisement