For the best experience, open
https://m.punjabitribuneonline.com
on your mobile browser.
Advertisement

ਵਿਆਹੁਤਾ ਦੀ ਸ਼ੱਕੀ ਹਾਲਤ ’ਚ ਮੌਤ

07:41 AM Jul 31, 2024 IST
ਵਿਆਹੁਤਾ ਦੀ ਸ਼ੱਕੀ ਹਾਲਤ ’ਚ ਮੌਤ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਜੁਲਾਈ
ਪਿੰਡ ਮਾਣਕਵਾਲ ਦੀ ਉਤਮ ਨਗਰ ਕਲੋਨੀ ਇਲਾਕੇ ’ਚ ਰਹਿਣ ਵਾਲੀ ਵਿਆਹੁਤਾ ਸਿਮਰਨਪ੍ਰੀਤ ਕੌਰ (27) ਦੀ ਸ਼ੱਕੀ ਹਲਾਤਾਂ ’ਚ ਮੌਤ ਹੋ ਗਈ। ਉਸ ਦਾ ਪਤੀ ਉਸ ਦੀ ਲਾਸ਼ ਡੀਐੱਮਸੀ ਹਸਪਤਾਲ ’ਚ ਰਖਵਾ ਕੇ ਫ਼ਰਾਰ ਹੋ ਗਿਆ। ਸਿਮਰਨਪ੍ਰੀਤ ਕੌਰ ਜਿਸ ਘਰ ’ਚ ਕਿਰਾਏ ’ਤੇ ਰਹਿੰਦੀ ਸੀ, ਉਸ ਘਰ ਦੀ ਮਾਲਕਣ ਨੇ ਮ੍ਰਿਤਕਾ ਦੇ ਪਰਿਵਾਰ ਨੂੰ ਅੰਮ੍ਰਿਤਸਰ ’ਚ ਫੋਨ ਕਰ ਇਸ ਘਟਨਾ ਦੀ ਜਾਣਕਾਰੀ ਦਿੱਤੀ ਕਿ ਸਿਮਰਨਪ੍ਰੀਤ ਨੂੰ ਡੀਐੱਮਸੀ ਹਸਪਤਾਲ ਲਿਜਾਇਆ ਗਿਆ ਹੈ। ਪੀੜਤ ਪਰਿਵਾਰ ਨੇ ਡੀਐੱਮਸੀ ਹਸਪਤਾਲ ’ਚ ਪੁੱਜ ਕੇ ਹੰਗਾਮਾ ਕੀਤਾ ਤੇ ਮੰਗ ਕੀਤੀ ਕਿ ਜਦੋਂ ਤੱਕ ਮੁਲਜ਼ਮ ਖਿਲਾਫ਼ ਕੇਸ ਦਰਜ ਨਹੀਂ ਹੁੰਦਾ, ਉਹ ਲਾਸ਼ ਨਹੀਂ ਲੈਣਗੇ। ਪੁਲੀਸ ਨੇ ਇਸ ਮਾਮਲੇ ’ਚ ਅੰਮ੍ਰਿਤਸਰ ਦੇ ਰਹਿਣ ਵਾਲੇ ਪਿਤਾ ਹਰਦੀਪ ਸਿੰਘ ਦੀ ਸ਼ਿਕਾਇਤ ’ਤੇ ਉਪਿੰਦਰ ਸਿੰਘ ਦੇ ਖ਼ਿਲਾਫ਼ ਦਾਜ ਲਈ ਕਤਲ ਦਾ ਕੇਸ ਦਰਜ ਕਰ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਸਿਮਰਨਪ੍ਰੀਤ ਕੌਰ ਦੀ ਮਾਂ ਗਗਨਦੀਪ ਕੌਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਲੜਕੀ ਦੇ ਨਾਲ ਕੁੱਟਮਾਰ ਹੋਈ ਹੈ। ਸਹੁਰੇ ਵਾਲੇ ਅਕਸਰ ਉਨ੍ਹਾਂ ਦੀ ਲੜਕੀ ਨਾਲ ਕੁੱਟਮਾਰ ਕਰਦੇ ਸਨ ਅਤੇ ਦਾਜ ਦੀ ਮੰਗ ਕਰਦੇ ਸਨ। ਸਿਮਰਨਪ੍ਰੀਤ ਕੌਰ ਕੋਲ 6 ਮਹੀਨੇ ਦਾ ਲੜਕਾ ਹੈ। ਸਿਮਰਨਪ੍ਰੀਤ ਦੇ ਚਚੇਰੇ ਭਰਾ ਗੁਰਪਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਭੈਣ ਦਾ ਵਿਆਹ ਡੇਢ ਸਾਲ ਪਹਿਲਾਂ ਲੁਧਿਆਣਾ ਦੇ ਪਿੰਡ ਮਾਣਕਵਾਲ ’ਚ ਉਪਿੰਦਰ ਸਿੰਘ ਨਾਲ ਹੋਇਆ ਸੀ। ਗੁਰਪਿੰਦਰ ਨੇ ਦੋਸ਼ ਲਾਇਆ ਕਿ ਸਹੁਰੇ ਵਾਲੇ ਸਿਮਰਨ ’ਤੇ ਦਬਾਅ ਬਣਾ ਰਹੇ ਸਨ ਕਿ ਉਹ ਆਪਣੇ ਮਾਂ-ਪਿਓ ਤੋਂ 5 ਲੱਖ ਰੁਪਏ ਲਿਆਏ। ਪੈਸਿਆਂ ਦੀ ਮੰਗ ਨਾ ਪੂਰੀ ਹੋਣ ਕਾਰਨ ਸਿਮਨਰਪ੍ਰੀਤ ਨਾਲ ਕੁੁੱਟਮਾਰ ਕਰ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਜਾਂਚ ਅਧਿਕਾਰੀ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਕਾਰਨਾਂ ਬਾਰੇ ਸਪੱਸ਼ਟ ਪਤਾ ਲੱਗ ਸਕੇਗਾ।

Advertisement

Advertisement
Advertisement
Author Image

sukhwinder singh

View all posts

Advertisement