ਜ਼ਹਿਰ ਨਿਗਲਣ ਕਾਰਨ ਲੜਕੀ ਦੀ ਮੌਤ
11:04 AM Jul 25, 2023 IST
ਖੰਨਾ
Advertisement
ਮਾਨਸਿਕ ਪ੍ਰੇਸ਼ਾਨੀ ਕਾਰਨ 16 ਸਾਲਾਂ ਲੜਕੀ ਨੇ ਜ਼ਹਿਰ ਨਿਗਲ ਲਿਆ। ਇਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੇ ਪਿਤਾ ਜਤਨਿ ਵਾਸੀ ਏਐੱਸ ਕਾਲਜ ਸਮਰਾਲਾ ਰੋਡ ਦੀ ਸ਼ਿਕਾਇਤ ’ਤੇ 174 ਦੀ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਧੀ ਰੋਸ਼ਨੀ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਨੇ ਘਰ ਵਿਚ ਪਈ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਇਸੇ ਤਰ੍ਹਾਂ ਇਥੋਂ ਦੇ ਸਮਰਾਲਾ ਰੋਡ ’ਤੇ ਸਥਿਤ ਸੁੰਦਰ ਸਿਟੀ ਇਲਾਕੇ ਵਿਚ ਕੋਠੇ ਤੋਂ ਡਿੱਗਣ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਤੇਜ ਨਰਾਇਣ ਵਾਸੀ ਸਮਰਾਲਾ ਰੋਡ ਵਜੋਂ ਹੋਈ। ਪੁਲੀਸ ਅਨੁਸਾਰ ਨਰਾਇਣ ਸੁੰਦਰ ਸਿਟੀ ’ਚ ਛੱਤ ਤੋਂ ਅਚਾਨਕ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ। -ਨਿੱਜੀ ਪੱਤਰ ਪ੍ਰੇਰਕ
Advertisement
Advertisement