ਕਰੰਟ ਲੱਗਣ ਕਾਰਨ ਖੇਤ ਮਜ਼ਦੂਰ ਦੀ ਮੌਤ
07:23 AM Aug 02, 2024 IST
Advertisement
ਪੱਤਰ ਪ੍ਰੇਰਕ
ਬੋਹਾ, 1 ਅਗਸਤ
ਪਿੰਡ ਰਿਉਂਦ ਕਲਾਂ ਵਿੱਚ ਇੱਕ ਨੌਜਵਾਨ ਖੇਤ ਮਜ਼ਦੂਰ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਜਿਸ ਦੀ ਮ੍ਰਿਤਕ ਦੇਹ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਵਿੱਚ ਰੱਖਿਆ ਗਿਆ ਹੈ। ਜਾਣਕਾਰੀ ਅਨੁਸਾਰ ਬਲਜੀਤ ਸਿੰਘ ਪੁੱਤਰ ਭੂਰਾ ਸਿੰਘ (46) ਪਿੰਡ ਦੇ ਹੀ ਇਕ ਵਿਅਕਤੀ ਨਾਲ ਨੌਕਰ ਰਲਿਆ ਹੋਇਆ ਸੀ। ਜਦੋਂ ਅੱਜ ਸਵੇਰੇ ਕਰੀਬ 9 ਵਜੇ ਉਹ ਖੇਤ ’ਚ ਮੋਟਰ ਚਲਾਉਣ ਲੱਗਾ ਤਾਂ ਉਸ ਨੂੰ ਕਰੰਟ ਲੱਗ ਗਿਆ। ਕਰੰਟ ਦਾ ਝਟਕਾ ਏਨਾ ਜ਼ਬਰਦਸਤ ਸੀ ਕਿ ਬਲਜੀਤ ਸਿੰਘ ਦੀ ਮੌਕੇ ਉੱਪਰ ਹੀ ਮੌਤ ਹੋ ਗਈ। ਪਿੰਡ ਦੇ ਸਮਾਜ ਸੇਵੀ ਤੇ ਸਾਬਕਾ ਪੰਚਾਇਤ ਮੈਂਬਰ ਜਸਵੀਰ ਸਿੰਘ ਸਰੋਏ, ਡਾਕਟਰ ਹਰਕੇਸ਼ ਸਿੰਘ, ਸਰਪੰਚ ਸੁਖਦੇਵ ਸਿੰਘ, ਬਲਾਕ ਸਮਿਤੀ ਮੈਂਬਰ ਨਾਥਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਪਤਨੀ ਅਤੇ ਤਿੰਨ ਛੋਟੇ-ਛੋਟੇ ਬੱਚੇ ਹਨ। ਉਨ੍ਹਾਂ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
Advertisement
Advertisement
Advertisement