For the best experience, open
https://m.punjabitribuneonline.com
on your mobile browser.
Advertisement

ਜਣੇਪੇ ਦੌਰਾਨ ਬੱਚੇ ਦੀ ਮੌਤ

06:55 AM Mar 31, 2024 IST
ਜਣੇਪੇ ਦੌਰਾਨ ਬੱਚੇ ਦੀ ਮੌਤ
Advertisement

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 30 ਮਾਰਚ
ਸਿਵਲ ਹਸਪਤਾਲ ਅੰਬਾਲਾ ਕੈਂਟ ਦੇ ਨਰਸਿੰਗ ਸਟਾਫ ’ਤੇ ਲਾਪ੍ਰਵਾਹੀ ਵਰਤਣ ਦੇ ਦੋਸ਼ ਲਾਉਂਦਿਆਂ ਪੀੜਤ ਸੁਰੇਸ਼ ਵਾਸੀ ਬੰਧੂ ਨਗਰ ਅੰਬਾਲਾ ਕੈਂਟ ਨੇ ਗ੍ਰਹਿ ਮੰਤਰੀ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੈ। ਸੁਰੇਸ਼ ਅਨੁਸਾਰ ਸਿਵਲ ਹਸਪਤਾਲ ਦੀਆਂ ਤਿੰਨ ਨਰਸਾਂ ਨੇ ਡਾਕਟਰ ਨੂੰ ਵੀਡੀਓ ਕਾਲ ’ਤੇ ਲੈ ਕੇ ਉਸ ਦੀ ਪਤਨੀ ਦਾ ਜਣੇਪਾ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਬੱਚੇ ਦੀ ਗਰਭ ਵਿੱਚ ਮੌਤ ਹੋ ਗਈ ਅਤੇ ਉਸ ਦੀ ਪਤਨੀ ਦੀ ਬੱਚੇਦਾਨੀ ਫਟ ਗਈ। ਉਹ ਆਪਣੀ ਪਤਨੀ ਨੂੰ ਉਥੋਂ ਜਬਰਨ ਇੱਕ ਨਿੱਜੀ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਬੱਚੇ ਦੇ ਮ੍ਰਿਤਕ ਹੋਣ ਦੀ ਪੁਸ਼ਟੀ ਕੀਤੀ ਅਤੇ ਡਾਕਟਰਾਂ ਨੂੰ ਬੱਚੇਦਾਨੀ ਕੱਢਣੀ ਪਈ। ਦੂਜੇ ਪਾਸੇ ਸਿਵਲ ਹਸਪਤਾਲ ਦੇ ਸਟਾਫ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਬੱਚੇ ਦੀ ਪਹਿਲਾਂ ਹੀ ਗਰਭ ਵਿੱਚ ਮੌਤ ਹੋ ਚੁੱਕੀ ਸੀ। ਹਾਲਾਂਕਿ ਸਿਹਤ ਵਿਭਾਗ ਨੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਜਾਂਚ ਦੇ ਹੁਕਮ ਦਿੱਤੇ ਹਨ। ਪ੍ਰਿੰਸੀਪਲ ਮੈਡੀਕਲ ਅਧਿਕਾਰੀ ਡਾ. ਲੋਕਵੀਰ ਨੇ ਸੀਨੀਅਰ ਡਾ. ਪੂਜਾ ਪੇਂਟਲ, ਡਾ. ਮੁਕੇਸ਼ ਅਤੇ ਡਾ. ਵਿਨੈ ਨੂੰ ਕਮੇਟੀ ਵਿਚ ਸ਼ਾਮਲ ਕਰਕੇ ਜਾਂਚ ਕਰਨ ਲਈ ਕਹਿ ਦਿੱਤਾ ਹੈ। ਜਾਂਚ ਰਿਪੋਰਟ ਮੈਡੀਕਲ ਨੈਗਲੀਜੈਂਸੀ ਬੋਰਡ ਨੂੰ ਸੌਂਪ ਦਿੱਤੀ ਜਾਵੇਗੀ। ਪੀੜਤ ਪਰਿਵਾਰ ਨੇ ਹਸਪਤਾਲ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

Advertisement

Advertisement
Author Image

sanam grng

View all posts

Advertisement
Advertisement
×