ਅਮਰੀਕਾ ’ਚ ਸੜਕ ਹਾਦਸੇ ਕਾਰਨ ਹੁਸ਼ਿਆਰਪੁਰ ਵਾਸੀ 42 ਸਾਲਾ ਵਿਅਕਤੀ ਦੀ ਮੌਤ
12:05 PM Oct 16, 2023 IST
Advertisement
ਵਾਸ਼ਿੰਗਟਨ, 16 ਅਕਤੂਬਰ
ਅਮਰੀਕਾ ਦੇ ਇੰਡੀਆਨਾਪੋਲਿਸ ਵਿਚ ਸੜਕ ਹਾਦਸੇ ਕਾਰਨ 42 ਸਾਲਾ ਭਾਰਤੀ-ਅਮਰੀਕੀ ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ 12 ਅਕਤੂਬਰ ਨੂੰ ਇੰਡੀਆਨਾਪੋਲਿਸ ਨੇੜੇ ਗ੍ਰੀਨਵੁੱਡ ਵਿੱਚ ਹੋਇਆ, ਜਿਸ ਵਿੱਚ ਗੰਭੀਰ ਜ਼ਖ਼ਮੀ ਸੁਖਵਿੰਦਰ ਸਿੰਘ ਦੀ 13 ਅਕਤੂਬਰ ਨੂੰ ਹਸਪਤਾਲ ਵਿੱਚ ਮੌਤ ਹੋ ਗਈ। ਪੰਜਾਬ ਦੇ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੁਖਵਿੰਦਰ ਸਿੰਘ 1996 ਵਿੱਚ 15 ਸਾਲ ਦੀ ਉਮਰ ਵਿੱਚ ਅਮਰੀਕਾ ਆਇਆ ਸੀ, ਜਿਸ ਕਾਰ ਨੂੰ ਉਹ ਚਲਾ ਰਿਹਾ ਸੀ, ਉਹ ਉਲਟੀ ਲੇਨ ਵਿੱਚ ਜਾ ਵੜੀ ਅਤੇ ਸਾਹਮਣੇ ਤੋਂ ਆ ਰਹੀ ਇੱਕ ਹੋਰ ਕਾਰ ਨਾਲ ਟਕਰਾ ਗਈ। ਮ੍ਰਿਤਕ ਦੇ ਪਰਿਵਾਰ ’ਚ ਪਤਨੀ, 15 ਸਾਲ ਦਾ ਬੇਟਾ ਅਤੇ 10 ਸਾਲ ਦੀ ਬੇਟੀ ਹਨ। ਹਾਦਸੇ ਕਾਰਨ ਹੋਰ ਵਾਹਨ ’ਚ ਸਵਰ 52 ਸਾਲਾਂ ਦੇ ਪੁਰਸ਼ ਤੇ ਮਹਿਲਾ ਜ਼ਖ਼ਮੀ ਹੋ ਗਏ।
Advertisement
Advertisement
Advertisement