ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜ਼ਹਿਰੀਲੀ ਦਵਾਈ ਨਿਗਲਣ ਕਾਰਨ 2 ਸਾਲਾ ਬੱਚੀ ਦੀ ਮੌਤ

08:23 AM Aug 24, 2024 IST

ਪੱਤਰ ਪ੍ਰੇਰਕ
ਗੂਹਲਾ ਚੀਕਾ, 23 ਅਗਸਤ
ਉਪਮੰਡਲ ਦੇ ਪਿੰਡ ਦਾਬਾ ਵਿੱਚ ਨਮਕੀਨ ਦਾ ਪੈਕੇਟ ਸਮਝ ਕੇ ਗਲਤੀ ਨਾਲ ਜ਼ਹਿਰੀਲੀ ਦਵਾਈ ਖਾਏ ਜਾਣ ਕਾਰਨ ਇੱਕ 2 ਸਾਲਾ ਬੱਚੀ ਸ਼ਬਦਪ੍ਰੀਤ ਦੀ ਮੌਤ ਹੋ ਗਈ।
ਪ੍ਰਾਪਤ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਬੱਚੀ ਦੇ ਪਿਤਾ ਨੇ ਘਰ ਦੇ ਵਿਹੜੇ ਵਿੱਚ ਹੀ ਸਬਜ਼ੀਆਂ ਲਾਈਆਂ ਹੋਈਆਂ ਹਨ ਅਤੇ ਉਹ ਉਨ੍ਹਾਂ ਉੱਤੇ ਕੀਟਨਾਸ਼ਕ ਦਵਾਈ ਛਿੜਕਣ ਲਈ ਦਵਾਈ ਦਾ ਇੱਕ ਪਾਊਚ ਲੈ ਕੇ ਆਇਆ ਸੀ ਪਰ ਅੱਧੀ ਦਵਾਈ ਪਾਣੀ ਵਿੱਚ ਘੋਲ ਕੇ ਉਸ ਦਾ ਸਬਜ਼ੀਆਂ ਤੇ ਛਿਡਕਾਅ ਕਰ ਦਿੱਤਾ ਅਤੇ ਪਾਊਚ ਵਿੱਚ ਜੋ ਥੋੜ੍ਹੀ ਦਵਾਈ ਬਚੀ ਹੋਈ ਸੀ, ਉਸ ਦੀ ਲਾਪ੍ਰਵਾਹੀ ਕਾਰਨ ਘਰ ਦੇ ਫਰਿੱਜ ਦੇ ਉੱਤੇ ਰੱਖ ਦਿੱਤੀ। ਜਾਣਕਾਰੀ ਦੇ ਅਨੁਸਾਰ ਫਰਿੱਜ ਦੇ ਕੋਲ ਹੀ ਇੱਕ ਮੰਜਾ ਵਿਛਿਆ ਸੀ, ਜਿਸ ’ਤੇ ਚੜ੍ਹ ਕੇ ਬੱਚੀ ਫਰਿੱਜ ’ਤੇ ਰੱਖੀ ਦਵਾਈ ਦਾ ਪਾਊਚ ਚੁੱਕ ਕੇ ਉਸ ਨੂੰ ਨਮਕੀਨ ਸਮਝ ਕੇ ਖਾ ਲਿਆ ਪਰ ਕੁੱਝ ਦੇਰ ਬਾਅਦ ਜਿਵੇਂ ਹੀ ਬੱਚੀ ਦੀ ਤਬੀਅਤ ਵਿਗੜੀ ਅਤੇ ਉਸਦੀ ਮਾਂ ਨੇ ਦਵਾਈ ਦੇ ਪਾਉਚ ਤੋਂ ਬਿਖਰੀ ਦਵਾਈ ਵੇਖੀ ਤਾਂ ਉਸ ਨੂੰ ਸਮਝ ਆਈ ਕਿਬੱਚੀ ਨੇ ਦਵਾਈ ਚਬਾ ਲਈ ਹੈ। ਉਹ ਤੁਰੰਤ ਬੱਚੀ ਨੂੰ ਪੰਜਾਬ ਸਥਿਤ ਸਮਾਣਾ ਦੇ ਇੱਕ ਹਸਪਤਾਲ ਵਿੱਚ ਲੈ ਗਏ ਪਰ ਬੱਚੀ ਦੀ ਤਬੀਅਤ ਜ਼ਿਆਦਾ ਖ਼ਰਾਬ ਹੋਣ ਤੋਂ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ, ਕੁੱਝ ਦੇਰ ਬਾਅਦ ਬੱਚੀ ਨੇ ਦਮ ਤੋੜ ਦਿੱਤਾ। ਦੱਸਣਯੋਗ ਹੈ ਬੱਚੀ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ। ਬੱਚੀ ਦੀ ਮੌਤ ਤੋਂ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਹੈ ਤੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।

Advertisement

Advertisement
Advertisement