ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਸਪਤਾਲ ’ਚ ਬੈੱਡ ਨਾ ਮਿਲਣ ਕਾਰਨ ਮੌਤ

07:12 AM Jul 26, 2020 IST

ਗਗਨਦੀਪ ਅਰੋੜਾ
ਲੁਧਿਆਣਾ, 25 ਜੁਲਾਈ

Advertisement

ਡੀਐੱਮਸੀ ਹਸਪਤਾਲ ਵਿੱਚ ਬੈੱਡ ਨਾ ਮਿਲਣ ਕਾਰਨ ਬੀਤੀ ਰਾਤ ਇੱਕ ਕਾਰੋਬਾਰੀ ਦੀ ਮੌਤ ਹੋ ਗਈ। ਕਾਰੋਬਾਰੀ ਦੇ ਪਰਿਵਾਰ ਦਾ ਦੋਸ਼ ਹੈ ਕਿ ਡੀਐੱਮਸੀ ਹਸਪਤਾਲ ਵਿਚ ਹੀ ਉਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਪਰ ਮਗਰੋਂ ਹਸਪਤਾਲ ਨੇ ਉਸ ਨੂੰ ਬੈੱਡ ਨਹੀਂ ਦਿੱਤਾ। ਉਸ ਨੂੰ ਸਾਹ ਲੈਣ ਵਿਚ ਦਿੱਕਤ ਸੀ। ਪੰਜ ਘੰਟੇ ਉਹ ਐਮਰਜੈਂਸੀ ਵਾਰਡ ਦੇ ਬਾਹਰ ਤੜਫਦਾ ਰਿਹਾ। ਅੰਤ ਵਿਚ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। 

ਲੁਧਿਆਣਾ ਚਾਰਟਡ ਅਕਾਊਂਟੈਂਟ ਐਸੋਸੀਏਸ਼ਨ ਦੇ ਸੀਏ ਦਨਿੇਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਦੋਸਤ ਸੰਜੀਵ ਨਾਗਪਾਲ ਇਥੋਂ ਦੀ ਲਕਸ਼ਮੀ ਮਾਰਕੀਟ ’ਚ ਸਪੇਅਰ ਪਾਰਟਸ ਦਾ ਕੰਮ ਕਰਦਾ ਸੀ। 23 ਜੁਲਾਈ ਨੂੰ ਉਸ ਦੀ ਸਿਹਤ ਕੁਝ ਖ਼ਰਾਬ ਹੋ ਗਈ। ਉਸ ਨੂੰ ਸਾਹ ਲੈਣ ’ਚ ਪ੍ਰੇਸ਼ਾਨੀ ਆ ਰਹੀ ਸੀ। ਇਸ ਕਾਰਨ ਉਹ ਡੀਐੱਮਸੀ ’ਚ ਆਪਣਾ ਕਰੋਨਾ ਟੈਸਟ ਕਰਵਾਉਣ ਚਲਾ ਗਿਆ। 24 ਜੁਲਾਈ ਨੂੰ ਸਵੇਰੇ ਉਸ ਦੀ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਉਸ ਦੀ ਹਾਲਤ ਹੋਰ ਵਿਗੜਨੀ ਸ਼ੁਰੂ ਹੋ ਗਈ। ਇਸ ਪਿੱਛੋਂ ਇਲਾਜ ਕਰਨ ਦੀ ਜਗ੍ਹਾ ਉਸ ਨੂੰ ਡੀਐੱਮਸੀ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਸਟਰੈਚਰ ’ਤੇ ਲਿਟਾ ਦਿੱਤਾ ਗਿਆ। ਪਰਿਵਾਰ ਨੇ ਹਸਪਤਾਲ ਸਟਾਫ ਨੂੰ ਉਸ ਦਾ ਤੁਰੰਤ ਇਲਾਜ ਕਰਨ ਲਈ ਕਿਹਾ ਪਰ ਡੀਐਮਸੀ ਸਟਾਫ਼ ਇਸ ਗੱਲ ’ਤੇ ਅੜਿਆ ਰਿਹਾ ਕਿ ਉਨ੍ਹਾਂ ਕੋਲ ਸਿਰਫ਼ 30 ਬੈਡ ਹਨ, ਜੋ ਭਰੇ ਪਏ ਹਨ। ਇਸ ਲਈ ਉਹ ਕੁਝ ਨਹੀਂ ਕਰ ਸਕਦੇ। ਉਨ੍ਹਾਂ ਨੇ ਕੁਝ ਹੋਰ ਨਿੱਜੀ ਹਸਪਤਾਲਾਂ ’ਚ ਵੀ ਬੈਡ ਲਈ ਗੱਲ ਕੀਤੀ, ਪਰ ਸਾਰੀਆਂ ਥਾਵਾਂ ’ਤੇ ਇੱਕ ਹੀ ਗੱਲ ਕਹੀ ਗਈ ਕਿ ਬੈੱਡ ਖਾਲੀ ਨਹੀਂ। ਜਦੋਂ ਕੋਈ ਰਸਤਾ ਨਹੀਂ ਮਿਲਿਆ ਤਾਂ ਉਸ ਨੂੰ ਸਿਵਲ ਹਸਪਤਾਲ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ।

Advertisement

ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਇਹ ਗੰਭੀਰ ਮਾਮਲਾ ਹੈ। ਪਰਿਵਾਰ ਦਾ ਦੋਸ਼ ਹੈ ਕਿ ਹਸਪਤਾਲ ਵਿਚ ਉਨ੍ਹਾਂ ਨੂੰ ਬੈੱਡ ਨਹੀਂ ਮਿਲਿਆ, ਜਿਸ ਤੋਂ ਬਾਅਦ ਡੀਐੱਮਸੀ ਹਸਪਤਾਲ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।   

ਅੰਮ੍ਰਿਤਸਰ (ਟਨਸ): ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 56 ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਇੱਕ ਮਰੀਜ਼ ਦੀ ਮੌਤ ਹੋ ਗਈ, ਜਿਸ ਦੀ ਸ਼ਨਾਖਤ ਪਰਮਜੀਤ ਕੌਰ (49) ਵਾਸੀ ਏ-ਬਲਾਕ, ਰਣਜੀਤ ਐਵੀਨਿਊ ਵਜੋਂ ਹੋਈ ਹੈ। ਅੱਜ ਨਵੇਂ ਆਏ 46 ਕਰੋਨਾ ਪਾਜ਼ੇਟਿਵ ਮਰੀਜ਼ਾਂ ’ਚੋਂ 27 ਆਈਐੱਲਆਈ ਮਾਮਲੇ ਹਨ, ਜਨਿ੍ਹਾਂ ਦਾ ਯਾਤਰਾ ਜਾਂ ਕਰੋਨਾ ਪਾਜ਼ੇਟਿਵ ਮਰੀਜ਼ਾਂ ਨਾਲ ਕੋਈ ਸਬੰਧ ਨਹੀਂ ਹੈ। 

ਜਲੰਧਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਅੱਜ 35 ਨਵੇਂ ਪਾਜ਼ੇਟਿਵ ਕੇਸ ਆਏ ਹਨ। ਗੋਲਡ ਕਿੱਟੀ ਮਾਮਲੇ ਵਿੱਚ ਲੋਕਾਂ ਨਾਲ 25 ਕਰੋੜ ਤੋਂ ਵੱਧ ਦੀ ਠੱਗੀ ਮਾਰਨ ਵਾਲਾ ਮੁਲਜ਼ਮ ਰਣਜੀਤ ਸਿੰਘ ਵੀ ਕਰੋਨਾ ਦਾ ਸ਼ਿਕਾਰ ਹੋ ਗਿਆ ਹੈ। ਪੁਲੀਸ ਨੂੰ ਇਸ ਮਾਮਲੇ ਵਿੱਚ ਭਾਜੜਾਂ ਪੈ ਗਈਆਂ ਹਨ। ਰਣਜੀਤ ਸਿੰਘ ਨੇ ਕੁਝ ਦਨਿ ਪਹਿਲਾਂ ਹੀ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਸੀ। ਇਸ ਤੋਂ ਇਲਾਵਾ ਆਈਟੀਬੀਪੀ ਦੇ ਤਿੰਨ ਜਵਾਨ ਵੀ ਕਰੋਨਾ ਨਾਲ ਪੀੜਤ ਹੋਏ ਹਨ। ਸ਼ਹਿਰ ਵਿੱਚ ਲਗਾਤਾਰ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ 18 ਇਲਾਕੇ ਸੀਲ ਕਰਨ ਦੇ ਹੁਕਮ ਦੇ ਦਿੱਤੇ ਹਨ।

ਫ਼ਿਰੋਜ਼ਪੁਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਅੱਜ 9 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਫ਼ਿਰੋਜ਼ਪੁਰ ਦੀ ਇੱਕ ਔਰਤ ਦੀ ਅੱਜ ਪਟਿਆਲਾ ’ਚ ਮੌਤ ਹੋ ਗਈ। ਨਵੇਂ ਆਏ ਕੇਸਾਂ ’ਚ ਸਿਵਲ ਹਸਪਤਾਲ ਦੇ ਇੱਕ ਡਾਕਟਰ, ਜ਼ੀਰਾ ਦੇ ਐੱਚਡੀਐੱਫ਼ਸੀ ਬੈਂਕ ਦੇ ਦੋ ਕਰਮਚਾਰੀ ਤੇ ਮਾਲ ਰੋਡ ਸਥਿਤ ਕੱਪੜਿਆਂ ਦੇ ਸ਼ੋਰੂਮ ਦਾ ਮਾਲਕ ਵੀ ਸ਼ਾਮਲ ਹਨ।

ਸੰਗਰੂਰ ’ਚ 56 ਹੋਰ ਨੂੰ ਕਰੋਨਾ

ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਅੱਜ 56 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਵੇਲੇ ਐਕਟਿਵ ਕਰੋਨਾ ਕੇਸਾਂ ਦੀ ਗਿਣਤੀ 220 ਹੈੈ। ਸਿਹਤ ਵਿਭਾਗ ਵੱਲੋਂ ਪ੍ਰਾਪਤ ਦੋ ਸੂਚੀਆਂ ਅਨੁਸਾਰ ਅੱਜ ਲਹਿਰਾਗਾਗਾ/ਮੂਨਕ ਬਲਾਕ ਨਾਲ ਸਬੰਧਤ 26, ਮਾਲੇਰਕੋਟਲਾ ਦੇ 3, ਸੁਨਾਮ ਦੇ 4 , ਧੂਰੀ 8, ਸੰਗਰੂਰ ਦੇ 13, ਸ਼ੇਰਪੁਰ ਦਾ 1 ਅਤੇ ਕੌਹਰੀਆਂ ਦਾ 1 ਮਰੀਜ਼ ਸ਼ਾਮਲ ਹਨ। 

ਬਠਿੰਡਾ ਵਿੱਚ 66 ਨਵੇਂ ਮਰੀਜ਼

ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਬਠਿੰਡਾ ਜ਼ਿਲ੍ਹੇ ’ਚ ਅੱਜ 66 ਜਣਿਆਂ ਦੀਆਂ ਕਰੋਨਾ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਇਨ੍ਹਾਂ ’ਚੋਂ 44 ਬਾਹਰੀ ਸੂਬਿਆਂ ਅਤੇ 22 ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਹਨ। ਇਸ ਤੋਂ ਇਲਾਵਾ 3 ਵਿਅਕਤੀ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ। ਮੌਜੂਦਾ ਸਮੇਂ ਜ਼ਿਲ੍ਹੇ ’ਚ ਕੁੱਲ 202 ਸਰਗਰਮ ਕੇਸ ਹਨ, ਜਨਿ੍ਹਾਂ ’ਚੋਂ 102 ਬਾਹਰਲੇ ਰਾਜਾਂ ਅਤੇ 100 ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਹਨ।   

ਲੁਧਿਆਣਾ ਵਿੱਚ 8 ਮੌਤਾਂ; 164 ਨਵੇਂ ਕੇਸਾਂ ਦੀ ਪੁਸ਼ਟੀ

ਲੁਧਿਆਣਾ (ਟਨਸ): ਜ਼ਿਲ੍ਹਾ ਲੁਧਿਆਣਾ ਵਿਚ ਕਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ 24 ਘੰਟੇ ਦੌਰਾਨ ਲੁਧਿਆਣਾ ਵਿਚ 8 ਵਿਅਕਤੀਆਂ ਦੀ ਮੌਤ ਹੋਈ ਹੈ, ਜਿਸ ਵਿਚੋਂ 7 ਮੌਤਾਂ ਲੁਧਿਆਣਾ ਨਾਲ ਸਬੰਧਤ ਤੇ 1 ਮੌਤ ਸੰਗਰੂਰ ਨਾਲ ਸਬੰਧਤ ਵਿਅਕਤੀ ਦੀ ਹਨ। ਇਸ ਤੋਂ ਇਲਾਵਾ ਅੱਜ 164 ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਿਸ ਮਗਰੋਂ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 2439 ਹੋ ਗਈ ਹੈ।

Advertisement
Tags :
ਹਸਪਤਾਲਕਾਰਨਬੈਂਡਮਿਲਣ