ਰੇਲ ਗੱਡੀ ਵਿੱਚੋਂ ਡਿੱਗਣ ਕਾਰਨ ਮੌਤ
06:49 AM Jul 10, 2023 IST
ਪੱਤਰ ਪ੍ਰੇਰਕ
ਪਟਿਆਲਾ, 9 ਜੁਲਾਈ
ਇੱਥੇ ਇੱਕ ਵਿਅਕਤੀ ਦੀ ਰਾਤ ਸਮੇਂ ਰੇਲ ਗੱਡੀ ਵਿੱਚੋਂ ਡਿੱਗਣ ਕਾਰਨ ਮੌਤ ਹੋ ਗਈ। ਰੇਲਵੇ ਪੁਲੀਸ ਦੇ ਏਐਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਲਾਸ਼ ਦੌਣ ਕਲਾਂ ਰੇਲਵੇ ਟਰੈਕ ਕੋਲ ਮਿਲੀ ਹੈ। ਇਸ ਬਾਰੇ ਅਜੇ ਤਕ ਕੋਈ ਥਹੁ ਪਤਾ ਨਹੀਂ ਲੱਗ ਸਕਿਆ। ਇਸ ਸਬੰਧੀ ਰੇਲਵੇ ਪੁਲੀਸ ਨੇ ਦੱਸਿਆ ਕਿ ਇਸ ਵਿਅਕਤੀ ਦਾ ਰੰਗ ਕਣਕਵੰਨਾ, ਸਿਰ ਮੋਨਾ, ਵੇਖਣ ਨੂੰ ਨੇਪਾਲੀ ਲਗਦਾ ਹੈ, ਧਾਰੀਦਾਰ ਕਾਲੀ ਟੀ-ਸ਼ਰਟ ਪਾਈ ਹੈ ਤੇ ਬਰਾਊਨ ਰੰਗ ਦੀ ਲੋਅਰ ਪਹਿਨੀ ਹੋਈ ਹੈ। ਜੀਆਰਪੀ ਨੇ ਦੱਸਿਆ ਕਿ ਲਾਸ਼ ਰਾਜਿੰਦਰਾ ਹਸਪਤਾਲ ਦੇ ਮੁਰਦਘਾਟ ਵਿਚ ਰੱਖੀ ਗਈ ਹੈ।
Advertisement
Advertisement