ਕਰੰਟ ਲੱਗਣ ਕਾਰਨ ਮੌਤ
09:01 AM Jul 18, 2024 IST
ਪੱਤਰ ਪ੍ਰੇਰਕ
ਸ਼ੇਰਪੁਰ, 17 ਜੁਲਾਈ
ਪਿੰਡ ਖੇੜੀ ਕਲਾਂ ਵਿੱਚ ਇੱਕ ਵਿਅਕਤੀ ਦੀ ਆਪਣੇ ਘਰ ਵਿੱਚ ਕਰੰਟ ਲੱਗਣ ਕਾਰਨ ਮੌਤ ਹੋ ਗਈ। ਐੱਸਐੱਚਓ ਸ਼ੇਰਪੁਰ ਗੁਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਚਾਚਾ ਬਲਦੇਵ ਸਿੰਘ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਗੁਰਦੀਪ ਸਿੰਘ ਪੁੱਤਰ ਦਲਵਾਰਾ ਸਿੰਘ ਦੀ ਕਰੰਟ ਲੱਗਣ ਕਾਰਨ ਹੋਈ ਹੈ। ਉਸ ਦੇ ਚਾਚੇ ਅਨੁਸਾਰ ਜਦੋਂ ਉਸ ਨੂੰ ਸਿੱਧਾ ਕਰਕੇ ਦੇਖਿਆ ਤਾਂ ਗੁਰਦੀਪ ਦੇ ਮੂੰਹ ਵਿੱਚ ਕਰੰਟ ਵਾਲੀ ਤਾਰ ਟੁੱਟੀ ਹੋਈ ਸੀ ਅਤੇ ਉਸ ਦਾ ਸਾਰਾ ਸਰੀਰ ਕਰੰਟ ਲੱਗਣ ਕਰਕੇ ਸੜਿਆ ਪਿਆ ਸੀ। ਬਿਆਨਕਾਰ ਅਨੁਸਾਰ ਮਾਨਸਿਕ ਤੌਰ ’ਤੇ ਪ੍ਰੇਸ਼ਾਨੀ ਕਾਰਨ ਉਸ ਨੇ ਖੁਦ ਕਰੰਟ ਲਾ ਕੇ ਖੁਦਕੁਸ਼ੀ ਕੀਤੀ ਹੋ ਸਕਦੀ ਹੈ। ਐੱਸਐੱਚਓ ਨੇ ਕਿਹਾ ਕਿ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਹੈ।
Advertisement
Advertisement
Related News
Advertisement