ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੈਪਟਿਕ ਟੈਂਕ ’ਚ ਡੁੱਬਣ ਕਾਰਨ ਮੌਤ

10:25 AM Jun 18, 2024 IST

ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੰਬਾਲਾ ਜ਼ਿਲ੍ਹੇ ਦੇ ਬਰਾੜਾ ਕਸਬੇ ਵਿਚ ਉਸਾਰੀ ਅਧੀਨ ਮਕਾਨ ਵਿਚ ਕੰਮ ਕਰਦਿਆਂ ਸੈਪਟਿਕ ਟੈਂਕ ਲਈ ਪੁੱਟੇ ਟੋਏ ਵਿੱਚ ਡਿੱਗ ਕੇ ਡੁੱਬਣ ਨਾਲ 15 ਸਾਲਾ ਲੜਕੇ ਦੀ ਮੌਤ ਹੋ ਗਈ। ਸੈਪਟਿਕ ਟੈਂਕ ਲਈ ਪੁੱਟੇ ਟੋਏ ਵਿਚ ਪਾਣੀ ਭਰਿਆ ਹੋਇਆ ਸੀ। ਹਾਦਸੇ ਦੇ ਸਮੇਂ ਲੜਕਾ ਪੌੜੀ ’ਤੇ ਚੜ੍ਹ ਕੇ ਪਲੰਬਰ ਦਾ ਕੰਮ ਕਰ ਰਿਹਾ ਸੀ ਕਿ ਅਚਾਨਕ ਟੋਏ ਵਿਚ ਜਾ ਡਿੱਗਿਆ ਅਤੇ ਡੁੱਬਣ ਕਰ ਕੇ ਉਸ ਦੀ ਮੌਤ ਹੋ ਗਈ। ਇਸ ਸਬੰਧੀ ਨਰੇਸ਼ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਬਰਾੜਾ ਪਿੰਡ ਦੇ ਰਵੀਦਾਸ ਮੰਦਰ ਲਾਗੇ ਰਹਿਣ ਵਾਲਾ ਉਸ ਦਾ ਜਾਣਕਾਰ ਨਿਰਮਲ ਸਿੰਘ ਪਲੰਬਰ ਦਾ ਕੰਮ ਕਰਦਾ ਹੈ। ਉਹ ਉਸ ਦੇ ਛੋਟੇ ਲੜਕੇ ਸੁਮਿਤ (15) ਨੂੰ ਵੀ ਆਪਣੇ ਨਾਲ ਕੰਮ ’ਤੇ ਲੈ ਜਾਂਦਾ ਸੀ। ਉਸ ਨੇ ਲੜਕਾ ਨਾਬਾਲਗ ਹੋਣ ਕਾਰਨ ਕਈ ਵਾਰ ਨਿਰਮਲ ਸਿੰਘ ਨੂੰ ਰੋਕਿਆ ਸੀ। ਐਤਵਾਰ ਨੂੰ ਉਸ ਦਾ ਬੇਟਾ ਕੰਮ ਕਰਦਿਆਂ ਸੈਪਟਿਕ ਟੈਂਕ ਲਈ ਬਣਾਏ ਟੋਏ ਵਿੱਚ ਡਿੱਗ ਪਿਆ। ਬਰਾੜਾ ਪੁਲੀਸ ਨੇ ਨਿਰਮਲ ਸਿੰਘ ਅਤੇ ਮਕਾਨ ਮਾਲਕ ਅੰਕੁਰ ਸਿੰਗਲਾ ਖ਼ਿਲਾਫ਼ ਕੇਸ ਦਰਜ ਕੀਤਾ ਹੈ।

Advertisement

Advertisement
Advertisement