ਟੋਭੇ ਵਿਚ ਡੁੱਬਣ ਕਾਰਨ ਮੌਤ
06:37 PM Jun 23, 2023 IST
ਪੱਤਰ ਪ੍ਰੇਰਕ
Advertisement
ਲਹਿਰਾਗਾਗਾ, 11 ਜੂਨ
ਨੇੜਲੇ ਇਤਿਹਾਸਕ ਪਿੰਡ ਗਾਗਾ ਵਿੱਚ ਇੱਕ ਵਿਅਕਤੀ ਦੀ ਟੋਭੇ ਵਿਚ ਡੁੱਬ ਜਾਣ ਕਾਰਨ ਮੌਤ ਹੋ ਗਈ। ਕੁਲਵੀਰ ਸਿੰਘ 40 ਸਾਲ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਗਾਗਾ ਸਮਾਧਾਂ ਨੇੜੇ ਆਪਣੇ ਦੋਸਤਾਂ ਨਾਲ ਬੈਠਾ ਸੀ। ਗਰਮੀ ਜ਼ਿਆਦਾ ਹੋਣ ਕਾਰਨ ਉਹ ਟੋਭੇ ਵਿਚ ਨਹਾਉਣ ਲੱਗ ਪਿਆ। ਇਸ ਦੌਰਾਨ ਉਹ ਟੋਭੇ ਵਿਚ ਹੀ ਡੁੱਬ ਗਿਆ। ਕੁਝ ਸਮੇਂ ਬਾਅਦ ਉਸ ਨੂੰ ਟੋਭੇ ਵਿੱਚੋਂ ਬਾਹਰ ਕੱਢਿਆ ਤਾਂ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪੁਲੀਸ ਨੂੰ ਇਸ ਘਟਨਾ ਦੀ ਕੋਈ ਜਾਣਕਾਰੀ ਨਹੀਂਂ ਹੈ ਜਿਸ ਕਰਕੇ ਲਾਸ਼ ਦਾ ਪੋਸਟ ਮਾਟਰਮ ਵੀ ਨਹੀਂ ਹੋਇਆ। ਉਧਰ, ਪਿੰਡ ਨਿਵਾਸੀ ਜਥੇਦਾਰ ਪ੍ਰਗਟ ਸਿੰਘ ਅਤੇ ਕਲੱਬ ਪ੍ਰਧਾਨ ਗੁਰਦੀਪ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਕੁਲਵੀਰ ਸਿੰਘ ਆਰਥਿਕ ਤੌਰ ‘ਤੇ ਕਮਜ਼ੋਰ ਸੀ ਅਤੇ ਉਹ ਤਿੰਨ ਬੱਚਿਆਂ ਦਾ ਪਿਤਾ ਸੀ। ਉਨ੍ਹਾਂ ਸਰਕਾਰ, ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ।
Advertisement
Advertisement



