ਮਲਸੀਆਂ ’ਚ ਠੰਢ ਕਾਰਨ ਮੌਤ
07:08 AM Jan 04, 2025 IST
ਸ਼ਾਹਕੋਟ:
Advertisement
ਮਲਸੀਆਂ ਵਿੱਚ ਠੰਢ ਕਾਰਨ ਅਣਪਛਾਤੇ ਦੀ ਮੌਤ ਹੋ ਗਈ। ਪਿੰਡ ਵਿੱਚ ਕੋਈ ਅਣਪਛਾਤਾ ਠੰਢ ਵਿੱਚ ਬਾਹਰ ਪਿਆ ਸੀ। ਕੁਝ ਲੋਕਾਂ ਨੇ ਉਸ ਨੂੰ ਗਰਮ ਕੱਪੜੇ ਵੀ ਦਿੱਤੇ ਸਨ ਪਰ ਅੱਜ ਤੜਕੇ ਮੁਹੱਲਾ ਵਾਸੀਆਂ ਨੇ ਉਸ ਨੂੰ ਬੇਹੋਸ਼ ਦੇਖਿਆ। ਮੁਹੱਲਾ ਵਾਸੀਆਂ ਨੇ ਇਸ ਦੀ ਸੂਚਨਾ ਪੁਲੀਸ ਚੌਕੀ ਨੂੰ ਦਿੱਤੀ। ਪੁਲੀਸ ਚੌਕੀ ਮਲਸੀਆਂ ਦੇ ਏਐੱਸਆਈ ਜਗਤਾਰ ਸਿੰਘ ਅਤੇ ਜਗਦੇਵ ਸਿੰਘ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਇਹ ਵਿਅਕਤੀ ਮ੍ਰਿਤ ਮਿਲਿਆ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਦੀ ਮੌਤ ਸਾਰੀ ਰਾਤ ਠੰਢ ਵਿੱਚ ਰਹਿਣ ਕਾਰਨ ਹੋਈ ਜਾਪਦੀ ਹੈ। ਫਿਲਹਾਲ ਉਨ੍ਹਾਂ ਨੇ ਲਾਸ਼ ਨੂੰ ਸ਼ਨਾਖਤ ਵਾਸਤੇ ਸਿਵਲ ਹਸਪਤਾਲ ਨਕੋਦਰ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। -ਪੱਤਰ ਪ੍ਰੇਰਕ
Advertisement
Advertisement