ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਮੌਤ
10:38 AM Sep 16, 2024 IST
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 15 ਸਤੰਬਰ
ਅੰਬਾਲਾ-ਕਾਲਕਾ ਰੇਲਵੇ ਲਾਈਨ ’ਤੇ ਢਕੌਲੀ ਖੇਤਰ ਵਿੱਚ ਐਤਵਾਰ ਤੜਕੇ ਅਣਪਛਾਤੇ ਦੀ ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਲਗਪਗ 4 ਵਜੇ ਇਕ ਵਿਅਕਤੀ ਰੇਲਵੇ ਰੇਲਵੇ ਫਾਟਕ ਢਕੌਲੀ ਨੰਬਰ 120 ’ਤੇ ਰੇਲਵੇ ਪਟੜੀ ਤੋਂ ਲੰਘ ਰਿਹਾ ਸੀ ਤਾਂ ਅੰਬਾਲਾ ਤੋਂ ਚੰਡੀਗੜ੍ਹ ਜਾ ਰਹੀ ਰੇਲ ਗੱਡੀ ਦੀ ਲਪੇਟ ’ਚ ਆ ਗਿਆ। ਹਾਦਸੇ ਵਿੱਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਉਮਰ ਲਗਪਗ 40-45 ਸਾਲ ਦੱਸੀ ਜਾ ਰਹੀ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਜੀਆਰਪੀ ਚੌਕੀ ਘੱਗਰ ਮੁਬਾਰਕਪੁਰ ਇੰਚਾਰਜ ਏਐੱਸਆਈ ਗੁਰਜਿੰਦਰ ਸਿੰਘ ਘਟਨਾ ਸਥਾਨ ’ਤੇ ਪੁੱਜੇ ਤੇ ਲਾਸ਼ ਦਾ ਨਿਰੀਖਣ ਕਰ ਕੇ ਸਿਵਲ ਹਸਪਤਾਲ ਡੇਰਾਬੱਸੀ ਲਿਆਂਦਾ ਗਿਆ। ਚੌਕੀ ਇੰਚਾਰਜ ਨੇ ਦੱਸਿਆ ਮਿ੍ਤਕ ਦੀ ਪਛਾਣ ਨਹੀਂ ਹੋ ਸਕੀ ਹੈ। ਉਹ ਦੇਖਣ ’ਤੇ ਪਰਵਾਸੀ ਜਾਪਦਾ ਹੈ।
Advertisement
Advertisement