ਰੇਲ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਮੌਤ
10:20 AM Sep 04, 2024 IST
ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 3 ਸਤੰਬਰ
ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਡੀਐੱਮਯੂ ਗੱਡੀ ਹੇਠਾਂ ਆਉਣ ਕਾਰਨ ਅਣਪਛਾਤੇ ਅਧੇੜ ਵਿਅਕਤੀ ਦੀ ਮੌਤ ਹੋ ਗਈ। ਰੇਲਵੇ ਚੌਕੀ ਦੇ ਇੰਚਾਰਜ ਏਐੱਸਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ-ਪਠਾਨਕੋਟ ਡੀਐੱਮਯੂ ਜਿਸ ਦਾ ਗੁਰਦਾਸਪੁਰ ਪਹੁੰਚਣ ਦਾ ਸਮਾਂ ਦੁਪਹਿਰ ਡੇਢ ਵਜੇ ਦਾ ਹੈ, ਅੱਜ ਅੱਧਾ ਘੰਟਾ ਲੇਟ ਚੱਲ ਰਹੀ ਸੀ। ਜਦੋਂ ਇਹ ਗੁਰਦਾਸਪੁਰ ਸਟੇਸ਼ਨ ਤੋਂ ਅੰਮ੍ਰਿਤਸਰ ਵੱਲ ਚਲੀ ਤਾਂ ਸ਼ਹਿਜ਼ਾਦਾ ਨੰਗਲ ਫਾਟਕ ਕ੍ਰਾਸ ਕਰਦਿਆਂ ਹੀ ਮੀਲ ਪੱਥਰ ਨੇੜੇ ਇੱਕ ਵਿਅਕਤੀ ਲਾਈਨ ਕਰਾਸ ਕਰਦਿਆਂ ਇਸ ਦੀ ਲਪੇਟ ਵਿੱਚ ਆ ਗਿਆ। ਫ਼ਿਲਹਾਲ ਮ੍ਰਿਤਕ ਦੇਹ ਨੂੰ ਪਛਾਣ ਲਈ 48 ਘੰਟੇ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਰੱਖ ਦਿੱਤਾ ਗਿਆ ਹੈ।
Advertisement
Advertisement