ਕਾਂਗਰਸ ਅਤੇ ਬੀਆਰਐਸ ਵਿਚਾਲੇ ਸੌਦਾ ਹੋਇਆ: ਸ਼ਾਹ
06:04 PM Nov 26, 2023 IST
Advertisement
ਹੈਦਰਾਬਾਦ, 26 ਨਵੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਤੇਲੰਗਾਨਾ ਵਿੱਚ ਸੱਤਾਧਾਰੀ ਬੀਆਰਐਸ ਅਤੇ ਕਾਂਗਰਸ ਵਿਚਾਲੇ ਸੌਦਾ ਹੋਇਆ ਹੈ। ਇਸ ਸਮਝੌਤੇ ਮੁਤਾਬਕ ਕੇ ਚੰਦਰਸ਼ੇਖਰ ਰਾਓ ਨੂੰ ਮੁੜ ਮੁੱਖ ਮੰਤਰੀ ਬਣਾਉਣ ਅਤੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਨ ਵਿੱਚ ਇਕ ਦੂਜੇ ਦੀ ਮਦਦ ਕਰਨਗੇ। ਮਕਥਲ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਜੇਕਰ ਕੇਸੀਆਰ ਨੂੰ ਸੱਤਾ ਤੋਂ ਲਾਂਭੇ ਕਰਨਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਦੀ ਸਰਕਾਰ ਬਣਾਉਣ ਦਾ ਇੱਕੋ ਇੱਕ ਵਿਕਲਪ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕ ਚੀਨੀ ਸਾਮਾਨ ਦੀ ਤਰ੍ਹਾਂ ਹਨ ਜਿਨ੍ਹਾਂ ਦੀ ਕੋਈ ਗਾਰੰਟੀ ਨਹੀਂ ਹੈ। ਸ਼ਾਹ ਨੇ ਅਯੁੱਧਿਆ 'ਚ ਭਗਵਾਨ ਰਾਮ ਮੰਦਰ 'ਚ ਮੁਫਤ ਦਰਸ਼ਨ ਦੀ ਵਿਵਸਥਾ ਕਰਨ ਦੇ ਭਾਜਪਾ ਦੇ ਵਾਅਦੇ 'ਤੇ ਵੀ ਚਾਨਣਾ ਪਾਇਆ। ਪੀਟੀਆਈ
Advertisement
Advertisement
Advertisement