ਮੁੰਬਈ ਧਮਾਕਿਆਂ ਦੇ ਦੋਸ਼ੀ ’ਤੇ ਜੇਲ੍ਹ ਵਿੱਚ ਜਾਨਲੇਵਾ ਹਮਲਾ
08:16 AM Jun 03, 2024 IST
Advertisement
ਮੁੰਬਈ: ਇੱਥੇ 1993 ’ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਦੇ ਇੱਕ ਦੋਸ਼ੀ ’ਤੇ ਅੱਜ ਕੋਹਲਾਪੁਰ ਦੇ ਕਲਾਂਬਾ ਕੇਂਦਰੀ ਜੇਲ੍ਹ ਵਿੱਚ ਪੰਜ ਕੈਦੀਆਂ ਨੇ ਜਾਨਲੇਵਾ ਹਮਲਾ ਕੀਤਾ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਜੇਲ੍ਹ ਦੇ ਇਸ਼ਨਾਨਘਰ ਵਿੱਚ ਨਹਾਉਣ ਨੂੰ ਲੈ ਕੇ ਹੋਰ ਕੈਦੀਆਂ ਨਾਲ ਬਹਿਸ ਮਗਰੋਂ 59 ਸਾਲਾ ਮੁੰਨਾ ਉਰਫ਼ ਮੁਹੰਮਦ ਅਲੀ ਖ਼ਾਨ ’ਤੇ ਹਮਲਾ ਕੀਤਾ ਗਿਆ। ਖ਼ਾਨ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਪੁਲੀਸ ਅਧਿਕਾਰੀ ਨੇ ਕਿਹਾ, ‘‘ਬਹਿਸ ਦੌਰਾਨ ਕੁੱਝ ਵਿਚਾਰਅਧੀਨ ਕੈਦੀਆਂ ਨੇ ਨਾਲੀ ਤੋਂ ਲੋਹੇ ਦੀ ਜਾਲੀ ਚੁੱਕ ਕੇ ਖ਼ਾਨ ਦੇ ਸਿਰ ’ਤੇ ਵਾਰ ਕੀਤਾ, ਜਿਸ ਮਗਰੋਂ ਉਹ ਡਿੱਗ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।’’ -ਪੀਟੀਆਈ
Advertisement
Advertisement