For the best experience, open
https://m.punjabitribuneonline.com
on your mobile browser.
Advertisement

9ਵੀਂ ਜਮਾਤ ਦੇ ਵਿਦਿਆਰਥੀ ’ਤੇ ਜਾਨਲੇਵਾ ਹਮਲਾ

07:11 AM Apr 29, 2024 IST
9ਵੀਂ ਜਮਾਤ ਦੇ ਵਿਦਿਆਰਥੀ ’ਤੇ ਜਾਨਲੇਵਾ ਹਮਲਾ
Advertisement

ਪੱਤਰ ਪ੍ਰੇਰਕ
ਜਲੰਧਰ, 28 ਅਪਰੈਲ
ਇੱਥੋਂ ਦੇ ਗੜ੍ਹਾ ਦੇ ਫਗਵਾੜੀ ਮੁਹੱਲੇ ਨੇੜੇ 9ਵੀਂ ਜਮਾਤ ਦੀ ਵਿਦਿਆਰਥੀ ’ਤੇ ਅਣਪਛਾਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। 17 ਸਾਲਾ ਅਮਨ ਨੂੰ ਦੇਰ ਰਾਤ ਇਲਾਜ ਲਈ ਜਲੰਧਰ ਤੋਂ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪਰਿਵਾਰ ਨੇ ਮਾਮਲੇ ਦੀ ਸ਼ਿਕਾਇਤ ਥਾਣਾ ਡਿਵੀਜ਼ਨ ਨੰਬਰ-7 ਦੀ ਪੁਲੀਸ ਨੂੰ ਦਿੱਤੀ ਹੈ। ਵਿਦਿਆਰਥੀ ਦੀ ਹਾਲਤ ਫ਼ਿਲਹਾਲ ਨਾਜ਼ੁਕ ਬਣੀ ਹੋਈ ਹੈ। ਪਰਿਵਾਰ ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਦੇ ਲੜਕੇ ਨੇ ਪਹਿਲਾਂ ਕਦੇ ਲੜਾਈ ਨਹੀਂ ਕੀਤੀ ਸੀ। ਉਹ ਘਰੋਂ ਮੰਦਰ ਗਿਆ ਸੀ ਦਸ ਮਿੰਟ ਬਾਅਦ ਪਰਿਵਾਰ ਨੂੰ ਘਟਨਾ ਬਾਰੇ ਪੁਲੀਸ ਦਾ ਫੋਨ ਆਇਆ। ਪਰਿਵਾਰ ਨੇ ਦੱਸਿਆ ਕਿ 17 ਸਾਲਾ ਅਮਨ 9ਵੀਂ ਜਮਾਤ ਦਾ ਵਿਦਿਆਰਥੀ ਹੈ। ਅਮਨ ਨੇ ਪੁਲੀਸ ਨੂੰ ਤਿੰਨਾਂ ਮੁਲਜ਼ਮਾਂ ਦੇ ਨਾਂ ਦੱਸੇ ਸਨ। ਪੁਲੀਸ ਸੀਸੀਟੀਵੀ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×