ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Dead body in parcel: ਪਾਰਸਲ ’ਚ ਸਾਮਾਨ ਦੀ ਥਾ ਪਹੁੰਚੀ ਲਾਸ਼

03:36 PM Dec 20, 2024 IST

ਯੇਂਦਾਗੜੀ (ਆਂਧਰਾ ਪ੍ਰਦੇਸ਼), 20 ਦਸੰਬਰ
ਪੱਛਮੀ ਗੋਦਾਵਰੀ ਜ਼ਿਲ੍ਹੇ ’ਚ ਇਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਜਿੱਥੇ ਇਕ ਪਰਿਵਾਰ ਨੂੰ ਪਾਰਸਲ ਵਿਚ 45 ਸਾਲਾ ਅਣਪਛਾਤੇ ਵਿਅਕਤੀ ਦੀ ਲਾਸ਼ ਭੇਜੀ ਗਈ ਹੈ। ਪਾਰਸਲ ਦੇ ਨਾਲ ਇਕ ਚਿੱਠੀ ਵੀ ਭੇਜੀ ਗਈ, ਜਿਸ ਵਿਚ ਪਰਿਵਾਰ ਵੱਲੋਂ ਕਈ ਸਾਲ ਪਹਿਲਾਂ ਲਏ ਗਏ ਕਰਜ਼ੇ ਲਈ ਇਕ ਕਰੋੜ ਰੁਪਏ ਤੋਂ ਵੱਧ ਦੀ ਮੰਗ ਕੀਤੀ ਗਈ ਹੈ।
ਜ਼ਿਲ੍ਹਾ ਪੁਲੀਸ ਸੁਪਰਡੈਂਟ ਅਦਨਾਨ ਨਈਮ ਅਸਮੀ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਲਾਸ਼ ਵਾਲਾ ਡੱਬਾ ਵੀਰਵਾਰ ਰਾਤ ਨੂੰ ਪਰਿਵਾਰ ਦੇ ਉਸਾਰੀ ਅਧੀਨ ਘਰ ਵਿੱਚ ਭੇਜਿਆ ਗਿਆ ਸੀ। ਪਰਿਵਾਰ ਨੂੰ ਇੱਕ ਪੱਤਰ ਵੀ ਦਿੱਤਾ ਗਿਆ ਜਿਸ ਵਿੱਚ ਉਨ੍ਹਾਂ ਤੋਂ 1.35 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਅਧਿਕਾਰੀ ਨੇ ਕਿਹਾ ਕਿ ਪੁਲੀਸ ਹੋਰ ਵੇਰਵਿਆਂ ਦਾ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲੀਸ ਸੂਤਰਾਂ ਅਨੁਸਾਰ ਇਹ ਡੱਬਾ ਇੱਕ ਆਟੋਰਿਕਸ਼ਾ ਵਿੱਚ ਉਂਡੀ ਮੰਡਲ ਦੇ ਯੇਂਦਾਗਾਂੜੀ ਪਿੰਡ ਵਿੱਚ ਸਾਗੀ ਤੁਲਸੀ ਦੇ ਉਸਾਰੀ ਅਧੀਨ ਘਰ ਵਿੱਚ ਡਲਿਵਰ ਕੀਤਾ ਗਿਆ ਸੀ।
ਇਤਫਾਕਨ ਤੁਲਸੀ ਦਾ ਪਤੀ ਪਿਛਲੇ 10 ਸਾਲਾਂ ਤੋਂ ਲਾਪਤਾ ਸੀ ਅਤੇ ਕਦੇ ਵੀ ਘਰ ਨਹੀਂ ਪਰਤਿਆ। ਇਸ ਦੌਰਾਨ ਤੁਲਸੀ ਨੇ ਆਪਣੇ ਮਾਤਾ-ਪਿਤਾ ਦੇ ਘਰ ਤੋਂ ਕਰੀਬ ਇੱਕ ਕਿਲੋਮੀਟਰ ਦੀ ਦੂਰੀ ’ਤੇ ਘਰ ਬਣਾਉਣਾ ਸ਼ੁਰੂ ਕੀਤਾ। ਇਸ ਦੌਰਾਨ ਇਕ ਅਜਨਬੀ ਨੇ ਉਸ ਨੂੰ ਬਕਸਿਆਂ ਵਿਚ ਘਰ ਬਣਾਉਣ ਦੇ ਸਮਾਨ ਦੀ ਮਦਦ ਭੇਜੀ। ਪੁਲੀਸ ਅਨੁਸਾਰ ਅਣਪਛਾਤੇ ਵਿਅਕਤੀ ਨੇ ਤੁਲਸੀ ਨੂੰ ਦੱਸਿਆ ਕਿ ਉਹ ਦੋਵੇਂ ਇੱਕੋ ਜਾਤੀ ਨਾਲ ਸਬੰਧਤ ਹਨ ਅਤੇ ਉਹ ਵਿਧਵਾ ਹੈ, ਇਸ ਲਈ ਉਹ ਉਸ ਦੀ ਮਦਦ ਕਰ ਰਿਹਾ ਸੀ। ਇਸੇ ਤਰ੍ਹਾਂ ਤੁਲਸੀ ਨੂੰ ਵੀਰਵਾਰ ਨੂੰ ਸੁਨੇਹਾ ਭੇਜਿਆ ਗਿਆ ਸੀ ਕਿ ਉਸ ਨੂੰ ਕੁਝ ਇਲੈਕਟ੍ਰਿਕ ਸਮਾਨ ਜਿਵੇਂ ਕਿ ਮੋਟਰਾਂ ਅਤੇ ਹੋਰ ਚੀਜ਼ਾਂ ਪ੍ਰਾਪਤ ਹੋਣਗੀਆਂ। ਇਸ ਦੌਰਾਨ ਜਿਹੜਾ ਬਕਸਾ ਮਿਲਿਆ ਉਸ ਵਿੱਚੋਂ ਲਾਸ਼ ਨਿਕਲੀ। -ਪੀਟੀਆਈ

Advertisement

ਲਾਸ਼ ਦੇ ਨਾਲ ਮਿਲੀ ਚਿੱਠੀ

ਲਾਸ਼ ਦਾ ਪਤਾ ਲੱਗਣ ’ਤੇ ਤੁਲਸੀ ਦੇ ਪਰਿਵਾਰ ਵਾਲਿਆਂ ਨੇ ਪੁਲੀਸ ਨੂੰ ਸੂਚਨਾ ਦਿੱਤੀ। ਲਾਸ਼ ਨਾਲ ਉਨ੍ਹਾਂ ਨੂੰ ਇੱਕ ਚਿੱਠੀ ਵੀ ਮਿਲੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਤੁਲਸੀ ਦੇ ਪਤੀ ਨੇ 2008 ਵਿੱਚ 3 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜੋ ਹੁਣ ਵਧ ਕੇ 1.35 ਕਰੋੜ ਰੁਪਏ ਹੋ ਗਿਆ ਹੈ। ਚਿੱਠੀ ਵਿਚ ਕਿਹਾ ਗਿਆ ਕਿ ਜੇ ਤੁਸੀਂ ਕੁਝ ਵੀ ਮਾੜਾ ਨਹੀਂ ਚਾਹੁੰਦੇ, ਤਾਂ ਤੁਹਾਨੂੰ ਭੁਗਤਾਨ ਕਰਨਾ ਚਾਹੀਦਾ ਹੈ। ਹਾਲਾਂਕਿ ਪੁਲੀਸ ਨੇ ਕਿਹਾ ਪਰਿਵਾਰ ਵਿੱਤੀ ਤੌਰ ’ਤੇ ਇੰਨਾ ਮਜ਼ਬੂਤ ਨਹੀਂ ਹੈ। ਐਸਪੀ ਨੇ ਕਿਹਾ ਕਿ ਅਸੀਂ ਪਿਛਲੇ ਤਿੰਨ ਤੋਂ ਚਾਰ ਦਿਨਾਂ ਵਿੱਚ ਸਾਰੇ ਲਾਪਤਾ ਲੋਕਾਂ ਦੀ ਜਾਂਚ ਕਰ ਰਹੇ ਹਾਂ। ਲਾਸ਼ ਦੇ ਪੋਸਟ ਮਾਰਟਮ ਤੋਂ ਬਾਅਦ ਸਾਨੂੰ ਚੀਜ਼ਾਂ ਸਪਸ਼ਟ ਹੋਣਗੀਆਂ। ਇਸ ਦੌਰਾਨ ਆਸਮੀ ਨੇ ਦੱਸਿਆ ਕਿ ਪਰਿਵਾਰ ਦਾ ਛੋਟਾ ਜਵਾਈ ਕੱਲ੍ਹ ਤੋਂ ਲਾਪਤਾ ਹੈ।

Advertisement

Advertisement