ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੋਨੀਪਤ ਦੇ ਰਿਜ਼ੋਰਟ ’ਚੋਂ ਦਿੱਲੀ ਵਾਸੀ ਪੁਰਸ਼ ਤੇ ਉਜ਼ਬੇਕ ਔਰਤ ਦੀਆਂ ਲਾਸ਼ਾਂ ਮਿਲੀਆ

03:32 PM Jan 22, 2024 IST

ਮੁਕੇਸ਼ ਟੰਡਨ
ਸੋਨੀਪਤ, 22 ਜਨਵਰੀ
ਅੱਜ ਸਵੇਰੇ ਸੋਨੀਪਤ ਦੇ ਰਿਜ਼ੋਰਟ ’ਚੋਂ ਪੁਰਸ਼ ਅਤੇ ਔਰਤ ਦੀਆਂ ਅਰਧ ਨਗਨ ਲਾਸ਼ਾਂ ਮਿਲੀਆਂ ਹਨ। ਮ੍ਰਿਤਕਾਂ ਦੀ ਪਛਾਣ ਦਿੱਲੀ ਦੇ ਅਸ਼ੋਕ ਵਿਹਾਰ ਦੇ 26 ਸਾਲਾ ਹਿਮਾਂਸ਼ੂ ਅਤੇ ਉਜ਼ਬੇਕਿਸਤਾਨ ਦੀ 32 ਸਾਲਾ ਅਬਦੁਲੇਵਾ ਵਜੋਂ ਹੋਈ ਹੈ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਹਿਮਾਂਸ਼ੂ ਅਤੇ ਅਬਦੁਲੇਵਾ ਐਤਵਾਰ ਰਾਤ ਕਰੀਬ 8.30 ਵਜੇ ਜ਼ਿਲ੍ਹੇ ਦੇ ਕਾਮੀ ਪਿੰਡ 'ਚ ਰਿਜ਼ੋਰਟ ਮੇਰਾ ਗਾਓਂ ਮੇਰਾ ਦੇਸ਼ ’ਚ ਆਏ ਸਨ। ਅੱਜ ਸਵੇਰੇ ਜਦੋਂ ਦੋਵੇਂ ਆਪਣੇ ਕਮਰੇ ਤੋਂ ਬਾਹਰ ਨਹੀਂ ਆਏ ਤਾਂ ਹੋਟਲ ਦੇ ਕਰਮਚਾਰੀਆਂ ਨੇ ਖਿੜਕੀ ਤੋਂ ਕਮਰੇ 'ਚ ਦੇਖਿਆ ਤਾਂ ਉਨ੍ਹਾਂ ਨੂੰ ਬੈੱਡ 'ਤੇ ਪਏ ਦੇਖਿਆ। ਉਨ੍ਹਾਂ ਨੇ ਪੁਲੀਸ ਸੱਦੀ ਤੇ ਦੋਵਾਂ ਦੀਆਂ ਭੇਤਭਰੀ ਹਾਲਤ ’ਚ ਮੌਤ ਦੀ ਪੁਸ਼ਟੀ ਕੀਤੀ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

Advertisement

Advertisement