For the best experience, open
https://m.punjabitribuneonline.com
on your mobile browser.
Advertisement

ਡੀਵਿਲੀਅਰਸ ਨੇ ਕੋਹਲੀ ਨੂੰ ਭੰਡਣ ਵਾਲੇ ‘ਅੰਕੜਾ ਮਾਹਿਰਾਂ’ ਉੱਤੇ ਨਿਸ਼ਾਨਾ ਸੇਧਿਆ

07:47 AM May 03, 2024 IST
ਡੀਵਿਲੀਅਰਸ ਨੇ ਕੋਹਲੀ ਨੂੰ ਭੰਡਣ ਵਾਲੇ ‘ਅੰਕੜਾ ਮਾਹਿਰਾਂ’ ਉੱਤੇ ਨਿਸ਼ਾਨਾ ਸੇਧਿਆ
Advertisement

ਨਵੀਂ ਦਿੱਲੀ: ਦੱਖਣੀ ਅਫਰੀਕਾ ਦੇ ਸਾਬਕਾ ਕ੍ਰਿਕਟਰ ਏ.ਬੀ. ਡੀਵਿਲੀਅਰਸ ਨੇ ਮੌਜੂਦਾ ਆਈਪੀਐੱਲ ਵਿੱਚ ਪਾਵਰਪਲੇਅ ਦੌਰਾਨ ਵਿਰਾਟ ਕੋਹਲੀ ਦੇ ਸਟਰਾਈਕ ਰੇਟ ਨੂੰ ਭੰਡਣ ਵਾਲੇ ‘ਅੰਕੜਿਆਂ ਤੋਂ ਪ੍ਰੇਰਿਤ’ ਕ੍ਰਿਕਟ ਮਾਹਿਰਾਂ ’ਤੇ ਨਿਸ਼ਾਨਾ ਸੇਧਿਆ ਹੈ। ਕੋਹਲੀ ਨੇ ਇਸ ਸੀਜ਼ਨ ’ਚ ਰੌਇਲ ਚੈਲੇਂਜਰਜ਼ ਬੰਗਲੂਰੂ ਲਈ ਹੁਣ ਤੱਕ 147 ਦੀ ਸਟਰਾਈਕ ਰੇਟ ਅਤੇ 77 ਦੀ ਔਸਤ ਨਾਲ 500 ਦੌੜਾਂ ਬਣਾਈਆਂ ਹਨ। ਉਹ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ ’ਚ ਦੂਜੇ ਸਥਾਨ ’ਤੇ ਹੈ। ਇਸ ਦੇ ਬਾਵਜੂਦ ਕੋਹਲੀ ਦੀ ਸਪਿੰਨਰਾਂ ਖ਼ਿਲਾਫ਼ ਦੌੜਾਂ ’ਚ ਅਸਮਰੱਥਤਾ ਕਾਰਨ ਆਲੋਚਨਾ ਹੋ ਰਹੀ ਹੈ ਜਿਸ ਨਾਲ ਕੋਹਲੀ ਦਾ ਆਰਸੀਬੀ ਦਾ ਪੁਰਾਣਾ ਸਾਥੀ ਡੀਵਿਲੀਅਰਸ ਸਹਿਮਤ ਨਹੀਂ ਹੈ। ਡੀਵਿਲੀਅਰਸ ਨੇ ਕੋਹਲੀ ਨੂੰ ਕ੍ਰਿਕਟ ਖੇਡਣ ਵਾਲੇ ਸਰਵੋਤਮ ਖਿਡਾਰੀਆਂ ਵਿੱਚੋਂ ਇੱਕ ਕਰਾਰ ਦਿੰਦਿਆਂ ਕਿਹਾ ਕਿ ‘ਅੰਕੜਿਆਂ ਤੋਂ ਪ੍ਰੇਰਿਤ’ ਖੇਡ ਮਾਹਿਰਾਂ ਵੱਲੋਂ ਇਸ ਦਿੱਗਜ ਖਿਡਾਰੀ ਪ੍ਰਤੀ ਟਿੱਪਣੀ ਕਰਨਾ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×